ਨਾਬਾਲਿਗਾ ਨੂੰ ਅਗਵਾ ਕਰਨ ਦੇ ਦੋਸ਼ ’ਚ 3 ਨਾਮਜ਼ਦ
Saturday, Jul 19, 2025 - 02:53 AM (IST)

ਲੁਧਿਆਣਾ (ਪੰਕਜ) - ਢਾਬਾ ਪੁਲਸ ਨੇ ਨਾਬਾਲਿਗਾ ਨੂੰ ਅਗਵਾ ਕਰਨ ਸਬੰਧੀ ਮਿਲੀ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ 3 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸਥਾਨਕ ਇਕ ਨਗਰ ਦੇ ਵਸਨੀਕ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਨਾਬਾਲਿਗ ਧੀ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਈ ਸੀ। ਉਸ ਦੀ ਭਾਲ ਦੌਰਾਨ ਪਰਿਵਾਰ ਨੂੰ ਪਤਾ ਲੱਗਾ ਕਿ ਉਸੇ ਇਲਾਕੇ ਦੇ 3 ਮੁਲਜ਼ਮਾਂ ਨੇ ਉਸ ਦੀ ਧੀ ਨੂੰ ਵਰਗਲਾ ਕੇ ਅਗਵਾ ਕੀਤਾ ਸੀ।
ਮਾਮਲੇ ਦੀ ਜਾਂਚ ਕਰਨ ਅਤੇ ਸ਼ਿਕਾਇਤਕਰਤਾ ਵਲੋਂ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਪੁਲਸ ਨੇ ਦੋਸ਼ੀ ਨਰੇਸ਼ ਕੁਮਾਰ ਪੁੱਤਰ ਸੋਨੂ, ਸੁਰਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਬਿੱਲੂ, ਬਸੰਤ ਨਗਰ ਦੇ ਵਸਨੀਕਾਂ ਨੂੰ ਨਾਬਾਲਿਗਾ ਨੂੰ ਅਗਵਾ ਕਰਨ ਦੇ ਦੋਸ਼ ’ਚ ਨਾਮਜ਼ਦ ਕੀਤਾ ਹੈ।