ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ 10 ਰੋਜ਼ਾ ਆਰਟ ਐਂਡ ਕਰਾਫਟ ਮੇਲੇ ਦਾ ਹੋਇਆ ਆਗਾਜ਼

Wednesday, Sep 18, 2019 - 05:25 PM (IST)

ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ 10 ਰੋਜ਼ਾ ਆਰਟ ਐਂਡ ਕਰਾਫਟ ਮੇਲੇ ਦਾ ਹੋਇਆ ਆਗਾਜ਼

ਫਰੀਦਕੋਟ (ਜਗਤਾਰ) - ਫਰੀਦਕੋਟ 'ਚ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਭਿਆਚਾਰਕ ਸੁਸਾਇਟੀ ਵਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 5 ਰੋਜ਼ਾ ਵਿਰਾਸਤੀ ਮੇਲਾ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ ਮੇਲੇ 'ਚ ਲੱਗਣ ਵਾਲਾ 10 ਰੋਜ਼ਾ ਆਰਟ ਐਂਡ ਕਰਾਫਟ ਮੇਲੇ ਦਾ 18 ਸਤੰਬਰ ਨੂੰ ਆਗਾਜ਼ ਹੋ ਚੁੱਕਾ ਹੈ। ਜਾਣਕਾਰੀ ਅਨੁਸਾਰ ਇਸ ਕਰਾਫਟ ਮੇਲੇ ਦੀ ਸ਼ੁਰੂਆਤ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਰੀਬਨ ਕੱਟ ਕੇ ਕੀਤੀ, ਜਿਸ 'ਚ ਕਰੀਬ 150 ਸਟਾਲ ਲੱਗੇ ਹੋਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਲਾਕੇ ਦੇ ਲੋਕਾਂ ਨੂੰ ਇਸ ਮੇਲੇ 'ਚ ਵਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ ਕੀਤੀ।

ਆਰਟ ਐਂਡ ਕਰਾਫਟ ਮੇਲੇ 'ਚ ਪਹੁੰਚੇ ਜੈਪੁਰ ਤੋਂ ਆਏ ਦੁਕਾਨਦਾਰ ਨੇ ਦੱਸਿਆ ਕਿ ਉਹ ਜੈਪੁਰ ਦੀਆਂ ਜੁਤੀਆਂ ਲੈ ਕੇ ਆਏ ਹਨ, ਜੋ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਹਨ। ਡੀ.ਸੀ. ਕੁਮਾਰ ਸੌਰਭ ਰਾਜ ਨੇ ਦੱਸਿਆ ਕਿ 10 ਰੋਜ਼ਾ ਆਰਟ ਐਂਡ ਕਰਾਫਟ ਮੇਲੇ 'ਚ ਦੇਸ਼ ਦੇ ਕਈ ਸੂਬਿਆਂ ਦੇ ਦਸਤਕਾਰਾਂ ਦੀਆਂ ਬਣਾਈਆਂ ਹੋਈਆਂ ਵਸਤਾਂ ਪ੍ਰਦਰਸ਼ਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਲੋਕ ਖਰੀਦ ਸਕਣਗੇ। ਸ਼ਾਮ ਨੂੰ ਮੇਲਾ ਗਰਾਉਂਡ 'ਚ ਇਕ ਕਲਚਰਲ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ 'ਚ ਦੇਸ਼ ਦੇ ਕਈ ਸੂਬਿਆਂ ਦੇ ਪ੍ਰਸਿੱਧ ਨਾਚ ਪੇਸ਼ ਕੀਤੇ ਜਾਣਗੇ।


author

rajwinder kaur

Content Editor

Related News