ਬੱਚੇ ਦਾ ਇਲਾਜ ਕਰਾਉਣ ਹਸਪਤਾਲ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਦਾਦੇ ਦੀ ਹੋਈ ਮੌਕੇ ’ਤੇ ਮੌਤ

Sunday, Dec 28, 2025 - 03:58 PM (IST)

ਬੱਚੇ ਦਾ ਇਲਾਜ ਕਰਾਉਣ ਹਸਪਤਾਲ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਦਾਦੇ ਦੀ ਹੋਈ ਮੌਕੇ ’ਤੇ ਮੌਤ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਅੰਦਰ ਜਿੱਥੇ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਧੁੰਦ ਦਾ ਕਹਿਰ ਵੇਖਿਆ ਜਾ ਰਿਹਾ ਹੈ, ਉਥੇ ਹੀ ਇਸ ਧੁੰਦ ਕਾਰਨ ਕਈਆਂ ਨੂੰ ਆਪਣਿਆਂ ਜਾਨਾਂ ਤੋਂ ਵੀ ਹੱਥ ਧੋਣੇ ਪਏ ਹਨ। ਇਸੇ ਤਹਿਤ ਬੀਤੀ ਰਾਤ ਕਰੀਬ 1 ਵਜੇ ਪਿੰਡ ਰੰਗੜਪਿੰਡੀ ਦੇ ਵਾਸੀ ਇਕ ਛੋਟੇ ਬੱਚੇ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਦੇ ਇਲਾਜ ਲਈ ਦਾਦਾ ਅਤੇ ਮਾਤਾ-ਪਿਤਾ ਉਸ ਨੂੰ ਗੱਡੀ ਵਿੱਚ ਗੁਰਦਾਸਪੁਰ ਹਸਪਤਾਲ ਲੈ ਕੇ ਜਾ ਰਹੇ ਸੀ ਕਿ ਅਚਾਨਕ ਦੀਨਾਨਗਰ ਨੇੜੇ ਸੰਘਣੀ ਧੁੰਦ ਜ਼ਿਆਦਾ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ । ਜਿਸ ਕਾਰਨ ਕਾਰ ਸੜਕ ਕਿਨਾਰੇ ਬਣੇ ਇਕ ਘਰ ਦੀ ਕੰਧ 'ਚ ਜਾ ਵੱਜੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...

ਇਸ ਦੌਰਾਨ ਗੱਡੀ 'ਚ ਸਵਾਰ ਬੱਚੇ ਦੇ ਦਾਦਾ ਰਾਜ ਪਾਲ (60) ਦੀ ਮੌਕੇ 'ਤੇ ਮੌਤ ਹੋ ਗਈ ਅਤੇ ਬੱਚੇ ਸਮੇਤ ਮਾਂ ਪਿਓ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਦੀਨਾਨਗਰ ਦੀ ਪੁਲਸ ਮੌਕੇ 'ਤੇ ਸੂਚਨਾ ਦਿੱਤੀ ਗਈ ਅਤੇ ਪੁਲਸ ਵੱਲੋਂ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ।

ਇਹ ਵੀ ਪੜ੍ਹੋ- ਜਥੇਦਾਰ ਗੜਗੱਜ ਦਾ ਵੱਡਾ ਬਿਆਨ ! ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ 'ਚ ਹੋਵੇ 'ਡਰਾਈ ਡੇਅ' ਘੋਸ਼ਿਤ


author

Shivani Bassan

Content Editor

Related News