ਸੰਤੁਲਣ ਵਿਗੜਨ ਕਾਰਨ ਸੜਕ ਦੇ ਪਲਟੀ ਗੰਨਿਆਂ ਨਾਲ ਭਰੀ ਟਰਾਲੀ, SSF ਨੇ ਮੌਕੇ ''ਤੇ ਆਵਾਜਾਈ ਕਰਾਈ ਬਹਾਲ

Thursday, Dec 25, 2025 - 02:58 PM (IST)

ਸੰਤੁਲਣ ਵਿਗੜਨ ਕਾਰਨ ਸੜਕ ਦੇ ਪਲਟੀ ਗੰਨਿਆਂ ਨਾਲ ਭਰੀ ਟਰਾਲੀ, SSF ਨੇ ਮੌਕੇ ''ਤੇ ਆਵਾਜਾਈ ਕਰਾਈ ਬਹਾਲ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਪਿੰਡ ਚਾਵਾ ਨੇੜੇ ਗੰਨਿਆਂ ਨਾਲ ਭਰੀ ਟਰਾਲੀ ਪਲਟਣ ਨਾਲ ਆਵਾਜਾਈ ਵਿੱਚ ਭਾਰੀ ਵਿਘਨ ਪੈ ਗਿਆ । ਸੜਕ ਸੁਰੱਖਿਆ ਫੋਰਸ ਵੱਲੋਂ ਮੌਕੇ 'ਤੇ ਪਹੁੰਚ ਕੇ ਸੜਕ ਸਾਫ ਕਰਵਾਈ ਗਈ ਅਤੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ

ਜਾਣਕਾਰੀ ਦਿੰਦਿਆਂ ਟਰਾਲੀ ਦੇ ਡਰਾਈਵਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਭੂਮਲੀ ਤੋਂ ਗੰਨਾ ਲੱਦ ਕੇ ਮੁਕੇਰੀਆਂ ਸ਼ੂਗਰ ਮਿੱਲ ਵਿੱਚ ਜਾ ਰਿਹਾ ਸੀ। ਪਿੰਡ ਚਾਵਾ ਨੇੜੇ ਉਤਰਾਈ ਕਰਦੇ ਸਮੇਂ ਉਸ ਦਾ ਇੱਕ ਦਮ ਸੰਤੁਲਨ ਵਿਗੜ ਗਿਆ ਤੇ ਟਰਾਲੀ ਪਲਟ ਗਈ, ਹਾਲਾਂਕਿ ਉਹ ਬਾਲ ਬਾਲ ਬਚ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਖ਼ਬਰ, ਨਰਸਰੀ 'ਚ ਪੜ੍ਹਦੇ ਜਵਾਕ ਦੀ ਇਸ ਹਾਲਤ 'ਚ ਮਿਲੀ ਲਾਸ਼

ਉੱਥੇ ਹੀ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ਸਨ। ਗੰਨੇ ਸੜਕ 'ਤੇ ਬਿਖਰਨ ਨਾਲ ਆਵਾਜਾਈ 'ਚ ਕੁਝ ਦੇਰ ਲਈ ਵਿਘਨ ਪਿਆ ਸੀ ਪਰ ਉਨ੍ਹਾਂ ਵੱਲੋਂ ਤੁਰੰਤ ਗੰਨਾ ਸਾਈਡ 'ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ: ਮਹਿੰਗੀ ਹੋ ਗਈ ਜ਼ਮੀਨ, ਅਸਮਾਨੀ ਚੜੇ ਰੇਟ

 

 


author

Shivani Bassan

Content Editor

Related News