ਧੁੰਦ ਤੇ ਠੰਡ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਕੀਤਾ ਮੁਸ਼ਕਿਲ, ਕਾਰੋਬਾਰ ਹੋ ਰਹੇ ਪ੍ਰਭਾਵਿਤ
Saturday, Dec 27, 2025 - 11:26 AM (IST)
ਫਤਿਹਗੜ੍ਹ ਚੂੜੀਆਂ(ਸਾਰੰਗਲ, ਬਿਕਰਮਜੀਤ)- ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੀ ਅੰਤਾ ਦੀ ਧੁੰਦ ਅਤੇ ਠੰਡ ਨੇ ਜਿਥੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰਕੇ ਰੱਖ ਦਿੱਤਾ ਹੈ, ਉਥੇ ਨਾਲ ਹੀ ਰੋਜ਼ਾਨਾ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਵੀ ਇਸ ਸਰਦੀ ਦੇ ਮੌਸਮ ਵਿਚ ਵਿਹਲੇ ਬੈਠ ਕੇ ਘਰਾਂ ਨੂੰ ਜਾਣ ਲਈ ਮਜ਼ਬੂਰ ਹੋਏ ਪਏ ਹਨ।
ਇਹ ਵੀ ਪੜ੍ਹੋ- ਦਿੱਲੀ ਤੋਂ ਵੀ ਵੱਧ ਖ਼ਰਾਬ ਹੋਈ ਅੰਮ੍ਰਿਤਸਰ ਦੀ ਹਵਾ, 987 ਦਰਜ ਹੋਇਆ AQI !
ਇਥੇ ਇਹ ਦੱਸਦੇ ਚੱਲੀਏ ਕਿ ਇਕ ਪਾਸੇ ਜਿਥੇ ਅਸਮਾਨ ਵਿਚ ਬੱਦਲ ਛਾਏ ਰਹਿਣ ਕਰਕੇ ਦਿਨ ਚੜ੍ਹਦਿਆਂ ਹੀ ਢੱਲ ਜਾਂਦਾ ਹੈ, ਉਥੇ ਦੂਜੇ ਪਾਸੇ ਪੈ ਰਹੀ ਸੰਘਣੀ ਧੁੰਦ ਅਤੇ ਠੰਡ ਹੋਣ ਨਾਲ ਜਿਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਅਜਿਹਾ ਹੋਣ ਨਾਲ ਵਾਹਨਾਂ ਦੇ ਪਹੀਏ ਦੀ ਰਫਤਾਰ ਵੀ ਥੰਮ੍ਹ ਗਈ ਹੈ, ਜਿਸ ਨਾਲ ਰੋਜ਼ਾਨਾ ਕੰਮ-ਕਾਜ ’ਤੇ ਜਾਣ ਵਾਲੇ ਆਮ ਲੋਕਾਂ ਅਤੇ ਮੁਲਾਜ਼ਮਾਂ ਨੂੰ ਦੇਰੀ ਨਾਲ ਆਪਣੇ ਕੰਮਾਂ ਤੇ ਡਿਊਟੀਆਂ ’ਤੇ ਪਹੁੰਚਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪਿਓ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲਥਪਥ ਮਿਲੀ ਲਾਸ਼
ਇਸ ਸਭ ਦੇ ਚਲਦਿਆਂ ਧੁੰਦ ਇੰਨ੍ਹੀਂ ਜ਼ਿਆਦਾ ਸੰਘਣੀ ਪੈ ਰਹੀ ਹੈ ਕਿ ਆਮ ਸੜਕ ’ਤੇ ਵਿਜ਼ੀਬਿਲਟੀ ਬਹੁਤ ਹੀ ਘੱਟ ਦਿਖਾਈ ਦਿੰਦੀ ਹੈ ਅਤੇ ਵਾਹਨਚਾਲਕਾਂ ਦੇ ਮਨਾਂ ਵਿਚ ‘ਕਿਤੇ ਹਾਦਸਾ ਨਾ ਹੋ ਜਾਵੇ’ ਦਾ ਡਰ ਬਣਿਆ ਰਹਿੰਦਾ ਹੈ। ਓਧਰ, ਜੇਕਰ ਦੁਕਾਨਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਹਰੇਕ ਦੁਕਾਨਦਾਰ ਦਾ ਕੰਮ ਕਾਜ ਇਸ ਠੰਡ ਨੇ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ, ਜਿਸਦੇ ਚਲਦਿਆਂ ਲੋਕ ਵਿਹਲੇ ਬੈਠ ਕੇ ਘਰਾਂ ਨੂੰ ਜਾਣ ਲਈ ਮਜ਼ਬੂਰ ਹਨ ਅਤੇ ਖਾਸ ਕਰਕੇ ਇਸ ਠੰਡ ਵਿਚ ਕਈ ਲੋਕ ਅੱਗ ਸੇਕਦੇ ਵੀ ਦੇਖੇ ਗਏ ਹਨ। ਬਾਕੀ ਹੁਣ ਠੰਡ ਅਤੇ ਧੁੰਦ ਨੇ ਜਿਥੇ ਦਸਤਕ ਦੇ ਦਿੱਤੀ ਹੈ, ਉਥੇ ਮੌਸਮ ਦੇ ਫਿਲਹਾਲ ਸਾਫ ਹੋਣ ਦੇ ਆਸਾਰ ਨਜ਼ਰ ਨਹੀਂ ਰਹੇ। ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਅਜੈ ਤਾਂ ਸਿਰਫ ਠੰਡ ਆਪਣਾ ਟਰੇਲਰ ਦਿਖਾ ਰਹੀ ਹੈ, ਫਿਲਮ ਤਾਂ ਐਜੇ ਕੋਹਰੇ ਦੇ ਰੂਪ ਵਿਚ ਆਉਣੀ ਬਾਕੀ ਹੈ ਕਿਉਂਕਿ ਬਰਸਾਤ ਹੋਣ ਦੇ ਬਾਅਦ ਚੱਲਣ ਵਾਲੀ ਹੱਡ ਚੀਰਵੀਂ ਸ਼ੀਤ ਲਹਿਰ ਦਾ ਅਜੈ ਦਸਤਕ ਦੇਣਾ ਬਾਕੀ ਹੈ।
ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ
