ਜਲੰਧਰ: ਨਕਲੀ ਕਰਨਲ ਬਣ ਭਰੋਸੇ 'ਚ ਲਈ ਕੁੜੀ, ਫਿਰ ਫ਼ੌਜ ਦੇ ਨਾਂ 'ਤੇ 7 ਲੱਖ ਦੀ ਮਾਰੀ ਠੱਗੀ
Friday, Jul 22, 2022 - 06:22 PM (IST)
ਜਲੰਧਰ (ਮਹੇਸ਼)–ਫੌਜ ਵਿਚ ਭਰਤੀ ਕਰਵਾਉਣ ਦੇ ਨਾਂ ’ਤੇ ਸਾਢੇ 7 ਲੱਖ ਦੀ ਠੱਗੀ ਮਾਰਨ ਵਾਲੀ ਮਹਿਲਾ ਕਰਨਲ ਨੂੰ ਜਲੰਧਰ ਹਾਈਟਸ ਪੁਲਸ ਚੌਂਕੀ ਦੇ ਇੰਚਾਰਜ ਜਸਵੀਰ ਚੰਦ ਨੇ ਮਹਿਲਾ ਪੁਲਸ ਪਾਰਟੀ ਦੀ ਮਦਦ ਨਾਲ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਏ. ਸੀ. ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੇ ਐੱਸ. ਐੱਚ. ਓ. ਅਜਾਇਬ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਜੱਸੀ ਵੱਲੋਂ ਕਾਬੂ ਕੀਤੀ ਉਕਤ ਨਕਲੀ ਮਹਿਲਾ ਕਰਨਲ ਦੀ ਪਛਾਣ ਮਨਪ੍ਰੀਤ ਕੌਰ ਪਤਨੀ ਤਰਲੋਕ ਸਿੰਘ ਨਿਵਾਸੀ ਪਿੰਡ ਬਹਿਰਾਮ ਸਰਿਸ਼ਤਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
ਏ. ਸੀ. ਪੀ. ਨੇ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਕੌਰ ਨੇ ਖ਼ੁਦ ਨੂੰ ਫੌਜ ਵਿਚ ਕਰਨਲ ਰੈਂਕ ਦੀ ਅਧਿਕਾਰੀ ਦੱਸਦਿਆਂ ਜਸਮੀਨ ਕੌਰ ਨੂੰ ਆਪਣੇ ਝਾਂਸੇ ਵਿਚ ਲੈ ਕੇ ਉਸ ਨੂੰ ਫੌਜ ਵਿਚ ਕੈਸ਼ੀਅਰ ਦੀ ਨੌਕਰੀ ਦਿਵਾਉਣ ਦੀ ਗੱਲ ਕਹੀ ਸੀ ਅਤੇ ਇਸ ਬਦਲੇ ਉਸ ਕੋਲੋਂ ਉਕਤ ਪੈਸਿਆਂ ਦੀ ਮੰਗ ਕੀਤੀ ਸੀ। ਜਸਮੀਨ ਕੌਰ ਨੂੰ ਜਦੋਂ ਪਤਾ ਲੱਗਾ ਕਿ ਮਨਪ੍ਰੀਤ ਕੌਰ ਨੇ ਉਸ ਨਾਲ ਧੋਖਾਧੜੀ ਕੀਤੀ ਹੈ ਤਾਂ ਉਸ ਨੇ ਉਸ ਖ਼ਿਲਾਫ਼ ਉੱਚ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਨਕਲੀ ਕਰਨਲ ਮਨਪ੍ਰੀਤ ਕੌਰ ਖ਼ਿਲਾਫ਼ 6 ਫਰਵਰੀ 2020 ਨੂੰ ਧਾਰਾ 406 ਅਤੇ 420 ਤਹਿਤ ਐੱਫ. ਆਈ. ਆਰ. ਨੰਬਰ 22 ਦਰਜ ਕਰ ਲਈ ਸੀ।
ਇਹ ਵੀ ਪੜ੍ਹੋ: ਪੰਥਕ ਜਥੇਬੰਦੀਆਂ ਦੀ ਨੇੜਤਾ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰਾ, ਬਦਲ ਸਕਦੇ ਨੇ ਸਿਆਸੀ ਸਮੀਕਰਨ
ਮਨਪ੍ਰੀਤ ਕੌਰ ਨੂੰ ਮਾਣਯੋਗ ਜੱਜ ਕਪਿਲ ਅਗਰਵਾਲ ਦੀ ਅਦਾਲਤ ਨੇ 23 ਦਸੰਬਰ 2020 ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਏ. ਸੀ. ਪੀ. ਕੈਂਟ ਨੇ ਦੱਸਿਆ ਕਿ ਮੁਲਜ਼ਮ ਔਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਘਰ, ਫਿਲੌਰ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਅੰਮ੍ਰਿਤਧਾਰੀ ਸਿੱਖ ਵਿਅਕਤੀ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ