ਫੇਕ ਫੇਸਬੁੱਕ ID ਬਣਾ ਪਤਨੀ ਦੀਆਂ ਅਸ਼ਲੀਲ ਫੋਟੋਆਂ ਕੀਤੀਆਂ ਅਪਲੋਡ
Friday, Jul 26, 2019 - 08:18 PM (IST)

ਮਾਨਸਾ (ਸੰਦੀਪ ਮਿੱਤਲ)-ਪਰਿਵਾਰਕ ਰਿਸ਼ਤੇ 'ਚ ਤਰੇੜ ਪੈਣ ਹੋਣ ਉਪਰੰਤ ਇਕ ਵਿਅਕਤੀ ਵੱਲੋਂ ਫੇਕ ਫੇਸਬੁੱਕ ਆਈ. ਡੀ. ਬਣਾ ਕੇ ਉਸ 'ਤੇ ਪਤਨੀ ਦੀਆਂ ਅਸ਼ਲੀਲ ਫੋਟੋਆਂ ਅਪਲੋਡ ਕੀਤੇ ਜਾਣ 'ਤੇ ਪੀੜਤਾ ਵੱਲੋਂ ਕੀਤੀ ਸ਼ਿਕਾਇਤ 'ਤੇ ਥਾਣਾ ਸਿਟੀ–1 ਮਾਨਸਾ ਦੀ ਪੁਲਸ ਨੇ ਉਸ ਦੇ ਪਤੀ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਵਾਸੀ ਲੜਕੀ ਰਾਕੇਸ਼ ਬਾਂਸਲ ਵਾਸੀ ਕੋਟਕਪੂਰਾ ਨਾਲ 8 ਮਈ 2011 ਨੂੰ ਵਿਆਹੀ ਸੀ। ਰਾਕੇਸ਼ ਬਾਂਸਲ ਪਤਨੀ ਨੂੰ ਬੀਤੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦਾ ਆ ਰਿਹਾ ਸੀ, ਜਿਸ ਕਾਰਣ ਪੀੜਤਾ ਆਪਣੇ ਪੇਕੇ ਘਰ ਮਾਨਸਾ ਵਿਖੇ ਆ ਕੇ ਰਹਿਣ ਲੱਗੀ। ਉਪਰੰਤ ਉਸ ਦੇ ਪਤੀ ਨੇ ਫੇਕ ਫੇਸਬੁੱਕ ਆਈ. ਡੀ. ਬਣਾ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਪਾ ਕੇ ਅਪਲੋਡ ਕਰ ਦਿੱਤੀਆਂ। ਪੁਲਸ ਨੇ ਰਾਕੇਸ਼ ਬਾਂਸਲ ਦੇ ਵਿਰੁੱਧ ਇਨਫਾਰਮੇਸ਼ਨ ਟੈਕਨਾਲੋਜੀ ਐਕਟ ਦੀ ਧਾਰਾ 66 ਸੀ, 67 ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਦੇ ਯਤਨ ਸ਼ੁਰੂ ਕਰ ਦਿੱਤੇ ਹਨ।