ਫਰਜ਼ੀ ਡਰੱਗ ਇੰਸਪੈਕਟਰ ਬਣ ਕੈਮਿਸਟਾਂ ਨੂੰ ਧਮਕਾ ਰਹੇ ਵਿਅਕਤੀ ਦੀ ਫੋਟੋ ਸੋਸ਼ਲ ਮੀਡੀਆ ’ਤੇ ਕੀਤੀ ਵਾਇਰਲ

2/26/2021 10:14:20 AM

ਅੰਮ੍ਰਿਤਸਰ (ਦਲਜੀਤ ਸ਼ਰਮਾ) - ਫਰਜ਼ੀ ਡਰੱਗ ਇੰਸਪੈਕਟਰ ਬਣ ਕੇ ਇਕ ਵਿਅਕਤੀ ਵਲੋਂ ਜ਼ਿਲ੍ਹੇ ਦੇ ਮੈਡੀਕਲ ਸਟੋਰਾਂ ਨੂੰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਵਿਅਕਤੀ ਖੁਦ ਨੂੰ ਇੰਸਪੈਕਟਰ ਦੱਸ ਕੇ ਕਈ ਲੋਕਾਂ ਨਾਲ ਪੈਸੇ ਵੀ ਮੰਗ ਰਿਹਾ ਹੈ। ਡਰੱਗ ਵਿਭਾਗ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਕਤ ਵਿਅਕਤੀ ਦੀ ਸੋਸ਼ਲ ਮੀਡੀਆ ’ਤੇ ਤਸਵੀਰ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਅਕਤੀ ਦਾ ਪਤਾ ਲੱਗਦੇ ਹੀ ਵਿਭਾਗ ਨੂੰ ਸੂਚਿਤ ਕਰਨ। ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਡਾ. ਕਰੁਨ ਸੱਚਦੇਵਾ ਨੇ ਦੱਸਿਆ ਕਿ ਇਸ ਵਿਅਕਤੀ ਖ਼ਿਲਾਫ਼ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਹ ਡਰੱਗ ਇੰਸਪੈਕਟਰ ਦੱਸ ਕੇ ਕੈਮਿਸਟ ਸ਼ਾਪ ’ਤੇ ਜਾਂਦਾ ਹੈ ਅਤੇ ਕੈਮਿਸਟਾਂ ਤੋਂ ਪੈਸਿਆਂ ਦੀ ਮੰਗ ਕਰਦਾ ਹੈ। ਕੈਮਿਸਟ ਨੂੰ ਬਿੱਲ ਅਤੇ ਹੋਰ ਦਸਤਾਵੇਜ਼ ਚੈੱਕ ਕਰਵਾਉਣ ਲਈ ਬੋਲ ਰਿਹਾ ਹੈ। 

ਸੱਚਦੇਵਾ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕੋਈ ਕਰਮਚਾਰੀ ਉਨ੍ਹਾਂ ਦੇ ਦਫ਼ਤਰ ’ਚ ਕਾਰਜਸ਼ੀਲ ਨਹੀਂ ਹੈ। ਇਹ ਫਰਜ਼ੀ ਹੈ। ਲੋਕ ਇਸ ਦੀਆਂ ਗੱਲਾਂ ’ਚ ਨਾ ਆਉਣਾ। ਜੇਕਰ ਇਹ ਵਿਖਾਈ ਦੇਵੇ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਅਤੇ ਸਿਹਤ ਵਿਭਾਗ ਨੂੰ ਦਿਓ। ਸੱਚਦੇਵਾ ਨੇ ਕਿਹਾ ਕਿ ਉਨ੍ਹਾਂ ਕੋਲ ਡਰੱਗ ਵਿਭਾਗ ਦਾ ਕੋਈ ਵੀ ਕਰਮਚਾਰੀ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਪਛਾਣ ਪੱਤਰ ਚੈੱਕ ਕਰਨ ਅਤੇ ਉਸ ਤੋਂ ਬਾਅਦ ਹੀ ਆਪਣੇ ਕੈਮਿਸਟ ਦੀ ਜਾਂਚ ਕਰਨ। ਉਨ੍ਹਾਂ ਲੋਕਾਂ ਤੋਂ ਅਪੀਲ ਦੀ ਉਕਤ ਵਿਅਕਤੀ ਦਾ ਪਤਾ ਲਾਉਣ ’ਤੇ ਵਿਭਾਗ ਨੂੰ ਸੂਚਿਤ ਕਰਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫੂਡ ਵਿਭਾਗ ’ਚ ਵੀ ਇਕ ਨਕਲੀ ਫੂਡ ਇੰਸਪੈਕਟਰ ਬਣ ਕੇ ਲੋਕਾਂ ਤੋਂ ਸੈਂਪਲ ਦੇ ਨਾਮ ’ਤੇ ਧਮਕਾ ਰਿਹਾ ਸੀ। ਮਾਮਲੇ ਨੂੰ ਉਸ ਸਮੇਂ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲਾ ਸਿਹਤ ਅਧਿਕਾਰੀ ਦੇ ਅਹੁਦੇ ’ਤੇ ਤਾਇਨਾਤ ਪਹਿਲਾਂ ਅਧਿਕਾਰੀ ਵੱਲੋਂ ਵੀ ਸੋਸ਼ਲ ਮੀਡੀਆ ’ਤੇ ਉਕਤ ਵਿਅਕਤੀ ਦੀ ਫੋਟੋ ਵਾਇਰਲ ਕੀਤੀ ਗਈ।


rajwinder kaur

Content Editor rajwinder kaur