ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ''ਆਪ'' ਵਰਕਰਾਂ ਦੀ ਧਮਾਲ, ਪਾਰਟੀਆਂ ਲਈ ਬੁੱਕ ਕਰਾਉਣ ਲੱਗੇ ਵੱਡੇ-ਵੱਡੇ ਹਾਲ

03/02/2017 1:45:15 PM

 ਜਲੰਧਰ/ਕੈਨੇਡਾ : ਪੰਜਾਬ ''ਚ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਲਈ ਅਜੇ 9 ਦਿਨ ਬਾਕੀ ਹਨ ਪਰ ਇਸ ਤੋਂ ਪਹਿਲਾਂ ਹੀ ਜਿੱਤ ਦੀ ਉਮੀਦ ਲਾਈ ਬੈਠੇ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਅਤੇ ਵਰਕਰਾਂ ਨੇ ਧਮਾਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਪ ਵਰਕਰਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਚੋਣਾਂ ''ਚ ਜਿੱਤ ਆਮ ਆਦਮੀ ਪਾਰਟੀ ਦੀ ਹੀ ਹੋਵੇਗੀ, ਇਸੇ ਲਈ ਤਾਂ ਉਨ੍ਹਾਂ ਨੇ ਵਿਦੇਸ਼ਾਂ ''ਚ ਪਾਰਟੀਆਂ ਕਰਨ ਲਈ ਵੱਡੇ-ਵੱਡੇ ਹਾਲ ਪਹਿਲਾਂ ਹੀ ਬੁੱਕ ਕਰ ਲਏ ਹਨ। ਕੈਨੇਡਾ ''ਚ ''ਆਪ'' ਵਾਲੰਟਰੀਅਰਾਂ ਨੇ 10 ਮਾਰਚ ਨੂੰ ਜਿੱਤ ਦੀ ਪਾਰਟੀ ਕਰਨ ਲਈ ਬੈਂਕੂਇਟ ਹਾਲ ਬੁੱਕ ਕਰ ਲਿਆ ਹੈ, ਜਦੋਂ ਕਿ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਉਣੇ ਹਨ। ਇਸ ਪ੍ਰੋਗਰਾਮ ਦੇ ਸਬੰਧ ''ਚ ਟੋਰਾਂਟੋ ਦੇ ''ਆਪ'' ਵਾਲੰਟੀਅਰਾਂ ਵਲੋਂ ''ਨਵਾਂ ਸਵੇਰਾ, ਨਵਾਂ ਪੰਜਾਬ'' ਸਿਰਲੇਖ ਹੇਠ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ। ''ਆਪ'' ਦੇ ਯੂਥ ਕਨਵੀਨਰ ਜੋਬਨ ਰੰਧਾਵਾ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਦੇਸ਼ਾਂ ''ਚ ਵਸਦੇ ''ਆਪ'' ਵਾਲੰਟੀਅਰਾਂ ''ਚ ਪੰਜਾਬ ਜਿੱਤ ਨੂੰ ਲੈ ਕੇ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ, ਇਸੇ ਲਈ ਪੂਰਬੀ ਅਤੇ ਪੱਛਮੀ ਕੈਨੇਡਾ ''ਚ ਜਿੱਤ ਦੇ ਜਸ਼ਨ ਸਬੰਧੀ ਕਈ ਪ੍ਰੋਗਰਾਮਾਂ ਦਾ ਆਯੋਜਨ ਨਤੀਜਿਆਂ ਤੋਂ ਪਹਿਲਾਂ ਹੀ ਕੀਤਾ ਗਿਆ ਹੈ। ਜਦੋਂ ਰੰਧਾਵਾ ਤੋਂ ਪੁੱਛਿਆ ਗਿਆ ਕਿ ਨਤੀਜਿਆਂ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਪਾਰਟੀ ਦੀਆਂ ਤਿਆਰੀਆਂ ਕਿਉਂ ਕੀਤੀਆਂ ਜਾ ਰਹੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਤੈਅ ਹੈ। ਇਸੇ ਲਈ ਸ਼ਿੰਗਾਰ ਪੈਲਸ, ਬਾਂਬੇ ਪੈਲਸ ਅਤੇ ਹੋਰ ਕਈ ਥਾਵਾਂ ''ਤੇ ਜਸ਼ਨ ਮਨਾਉਣ ਲਈ ਬੁਕਿੰਗ ਕਰਾਈ ਗਈ ਹੈ। ਹੁਸ਼ਿਆਰਪੁਰ ਜ਼ਿਲੇ ''ਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਨ ਵਾਲੇ ਐੱਨ. ਆਰ. ਆਈ. ਕੇ. ਐੱਸ. ਸੰਧੂ ਨੇ ਦੱਸਿਆ ਕਿ ਸਾਨੂੰ ਪੂਰਾ ਯਕੀਨ ਹੈ ਕਿ ਪੰਜਾਬ ''ਤੇ ਆਮ ਆਦਮੀ ਪਾਰਟੀ ਹੀ ਜਿੱਤ ਹਾਸਲ ਕਰੇਗੀ, ਇਸ ਲਈ ਇਕ ਦਿਨ ਪਹਿਲਾਂ ਹੀ ਇਸ ਜਿੱਤ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।


Babita Marhas

News Editor

Related News