ਐਕਸਾਈਜ਼ ਵਿਭਾਗ ਦਾ ਸ਼ਰਾਬ ਬਣਾਉਣ ਵਾਲੀ ਫੈਕਟਰੀ ''ਤੇ ਛਾਪਾ
Tuesday, May 28, 2019 - 12:11 PM (IST)

ਤਰਨਤਾਰਨ (ਵਿਜੇ)—ਵਿਧਾਨ ਸਭਾ ਪੱਟੀ ਹਲਕੇ ਦੇ ਪਿੰਡ ਸ਼ੱਕਰੀ 'ਚ ਪੁਲਸ ਅਤੇ ਐਕਸਾਈਜ਼ ਵਿਭਾਗ ਵਲੋਂ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੀ ਮਿੰਨੀ ਫੈਕਟਰੀ 'ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਫੈਕਟਰੀ 'ਚੋਂ ਭਾਰੀ ਮਾਤਰਾ 'ਚ ਸ਼ਰਾਬ ਬਣਾਉਣ ਦਾ ਸਾਮਾਨ ਅਤੇ ਹਜ਼ਾਰਾਂ ਲੀਟਰ ਸ਼ਰਾਬ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਗੰਦੇ ਪਾਣੀ ਲਈ ਪਿੰਡ 'ਚ ਬਣਾਏ ਗਏ ਛੱਪੜ 'ਚ ਇਹ ਮਿੰਨੀ ਫੈਕਟਰੀ ਚੱਲ ਰਹੀ ਸੀ।