ਸਕੂਲਾਂ ਦੀਆਂ ਛੁੱਟੀਆਂ ਵਿਚਾਲੇ ਆ ਗਈ ਪੇਪਰਾਂ ਦੀ DATESHEET, ਵਿਦਿਆਰਥੀ ਪੜ੍ਹ ਲੈਣ ਪੂਰਾ ਸ਼ਡਿਊਲ
Saturday, Sep 06, 2025 - 09:55 AM (IST)

ਲੁਧਿਆਣਾ (ਵਿੱਕੀ) : ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਪੰਜਾਬ ਨੇ ਪਹਿਲੀ ਤੋਂ 12ਵੀਂ ਜਮਾਤ ਲਈ ਟਰਮ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕੀਤੀ ਹੈ। ਇਹ ਪ੍ਰੀਖਿਆਵਾਂ 18 ਸਤੰਬਰ ਤੋਂ 1 ਅਕਤੂਬਰ ਤੱਕ ਚੱਲਣਗੀਆਂ। ਪ੍ਰਾਇਮਰੀ ਤੋਂ ਸੀਨੀਅਰ ਕਲਾਸਾਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 8.30 ਵਜੇ ਤੋਂ 11.30 ਵਜੇ ਤੱਕ ਹੋਵੇਗਾ। 9ਵੀਂ ਤੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਸਿਲੇਬਸ ਅਪ੍ਰੈਲ ਤੋਂ ਅਗਸਤ ਤੱਕ ਰੱਖਿਆ ਗਿਆ ਹੈ, ਜਦੋਂ ਕਿ ਪਹਿਲੀ ਤੋਂ 8ਵੀਂ ਜਮਾਤ ਦਾ ਸਿਲੇਬਸ ਅਪ੍ਰੈਲ ਤੋਂ ਸਤੰਬਰ 2025 ਤੱਕ ਹੋਵੇਗਾ। ਪ੍ਰਸ਼ਨ-ਪੱਤਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਿਰਧਾਰਿਤ ਨਮੂਨਾ ਪ੍ਰਸ਼ਨ-ਪੱਤਰ ’ਤੇ ਨਿਰਧਾਰਿਤ ਅੰਕਾਂ ਅਨੁਸਾਰ ਹੋਵੇਗਾ। ਪਹਿਲੀ ਤੋਂ 5ਵੀਂ ਜਮਾਤ ਲਈ ਪ੍ਰਸ਼ਨ-ਪੱਤਰ ਮੁੱਖ ਦਫ਼ਤਰ ਵਲੋਂ ਭੇਜੇ ਜਾਣਗੇ।
6ਵੀਂ ਤੋਂ 10ਵੀਂ ਜਮਾਤ ਤੱਕ ਪੰਜਾਬੀ, ਅੰਗਰੇਜ਼ੀ, ਗਣਿਤ, ਹਿੰਦੀ, ਸਮਾਜਿਕ ਸਿੱਖਿਆ ਅਤੇ ਵਿਗਿਆਨ ਦੇ ਪੇਪਰ ਵੀ ਮੁੱਖ ਦਫ਼ਤਰ ਤੋਂ ਆਉਣਗੇ, ਜਦੋਂ ਕਿ ਹੋਰ ਵਿਸ਼ਿਆਂ ਦੇ ਪ੍ਰਸ਼ਨ-ਪੱਤਰ ਸਕੂਲ ਪੱਧਰ ’ਤੇ ਅਧਿਆਪਕਾਂ ਵਲੋਂ ਤਿਆਰ ਕੀਤੇ ਜਾਣਗੇ। ਇਸੇ ਤਰ੍ਹਾਂ ਮੁੱਖ ਦਫ਼ਤਰ 11ਵੀਂ ਅਤੇ 12ਵੀਂ ਜਮਾਤ ਦੇ ਮੁੱਖ ਵਿਸ਼ਿਆਂ ਜਿਵੇਂ ਕਿ ਪੰਜਾਬੀ, ਜਨਰਲ ਅੰਗਰੇਜ਼ੀ, ਅਰਥ ਸ਼ਾਸਤਰ, ਪੋਲਿਟੀਕਲ ਸਾਇੰਸ, ਇਤਿਹਾਸ, ਭੂਗੋਲ, ਗਣਿਤ, ਫਿਜ਼ੀਕਸ, ਕਮਿਸਟਰੀ, ਬਾਈਓਲੋਜੀ, ਅਕਾਊਂਟਸ, ਬਿਜ਼ਨੈੱਸ ਸਟੱਡੀ, ਐੱਮ. ਓ. ਪੀ. ਅਤੇ ਐੱਫ. ਈ. ਬੀ. ਦੇ ਪੇਪਰ ਭੇਜੇਗਾ ਅਤੇ ਸਕੂਲ ਮੁਖੀ ਆਪਣੇ ਪੱਧਰ ’ਤੇ ਬਾਕੀ ਵਿਸ਼ਿਆਂ ਦੇ ਪ੍ਰਸ਼ਨ-ਪੱਤਰ ਤਿਆਰ ਕਰਨਗੇ। ਮੁੱਖ ਦਫ਼ਤਰ ਵਲੋਂ ਭੇਜੇ ਗਏ ਪ੍ਰਸ਼ਨ-ਪੱਤਰ ਸਬੰਧਤ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੀ ਈ-ਮੇਲ ’ਤੇ ਭੇਜੇ ਜਾਣਗੇ। ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਵਿਦਿਆਰਥੀਆਂ ਦੀ 100 ਫ਼ੀਸਦੀ ਹਾਜ਼ਰੀ ਦਰਜ ਕੀਤੀ ਜਾਵੇ ਅਤੇ ਪ੍ਰੀਖਿਆ ਦਾ ਪੂਰਾ ਰਿਕਾਰਡ ਕਲਾਸਵਾਰ, ਵਿਸ਼ੇਵਾਰ ਅਤੇ ਵਿਦਿਆਰਥੀਵਾਰ ਤਿਆਰ ਕੀਤਾ ਜਾਵੇ।
ਇਹ ਵੀ ਪੜ੍ਹੋ : ਹੜ੍ਹ ਕਾਰਨ ਘਰ ਛੱਡਣ ਦੀ ਤਿਆਰੀ ਕਰਦੇ ਪਰਿਵਾਰ ਨਾਲ ਜੋ ਹੋਇਆ, ਹਰ ਕਿਸੇ ਦਾ ਪਿਘਲ ਜਾਵੇਗਾ ਦਿਲ
ਟਰਮ ਪ੍ਰੀਖਿਆ ਡੇਟਸ਼ੀਟਸ
ਕਲਾਸ ਪਹਿਲੀ ਤੋਂ 5ਵੀਂ
23 ਸਤੰਬਰ : ਪਹਿਲੀ– ਪੰਜਾਬੀ, ਦੂਜੀ– ਗਣਿਤ, ਤੀਜੀ– ਪੰਜਾਬੀ, ਚੌਥੀ– ਗਣਿਤ, 5ਵੀਂ– ਗਣਿਤ
24 ਸਤੰਬਰ : ਚੌਥੀ– ਅੰਗਰੇਜ਼ੀ, 5ਵੀਂ– ਵਾਤਾਵਰਣ ਸਿੱਖਿਆ
25 ਸਤੰਬਰ : ਪਹਿਲੀ– ਗਣਿਤ, ਦੂਜੀ– ਪੰਜਾਬੀ, ਤੀਜੀ– ਵਾਤਾਵਰਣ ਸਿੱਖਿਆ, ਚੌਥੀ– ਪੰਜਾਬੀ, 5ਵੀਂ– ਪੰਜਾਬੀ
26 ਸਤੰਬਰ : ਪਹਿਲੀ– ਅੰਗਰੇਜ਼ੀ, ਦੂਜੀ– ਅੰਗਰੇਜ਼ੀ, ਤੀਜੀ– ਗਣਿਤ, ਚੌਥੀ– ਹਿੰਦੀ, 5ਵੀਂ– ਹਿੰਦੀ
27 ਸਤੰਬਰ : ਤੀਜੀ– ਅੰਗਰੇਜ਼ੀ, ਚੌਥੀ– ਵਾਤਾਵਰਣ ਸਿੱਖਿਆ, 5ਵੀਂ– ਅੰਗਰੇਜ਼ੀ
ਕਲਾਸ ਛੇਵੀਂ ਤੋਂ ਅੱਠਵੀਂ
18 ਸਤੰਬਰ : ਛੇਵੀਂ– ਵਿਗਿਆਨ, ਸੱਤਵੀਂ– ਅੰਗਰੇਜ਼ੀ, ਅੱਠਵੀਂ– ਗਣਿਤ
19 ਸਤੰਬਰ : ਛੇਵੀਂ– ਕੰਪਿਊਟਰ ਸਾਇੰਸ, ਸੱਤਵੀਂ– ਪੰਜਾਬੀ, 8ਵੀਂ– ਹਿੰਦੀ
20 ਸਤੰਬਰ : 6ਵੀਂ– ਡਰਾਇੰਗ, 7ਵੀਂ– ਸਰੀਰਕ ਸਿੱਖਿਆ, 8ਵੀਂ– ਡਰਾਇੰਗ/ਚੋਣਵੇਂ ਵਿਸ਼ੇ
23 ਸਤੰਬਰ : 6ਵੀਂ– ਸਮਾਜਿਕ ਸਿੱਖਿਆ, 7ਵੀਂ– ਵਿਗਿਆਨ, 8ਵੀਂ– ਅੰਗਰੇਜ਼ੀ
24 ਸਤੰਬਰ : 6ਵੀਂ– ਹਿੰਦੀ, 7ਵੀਂ– ਕੰਪਿਊਟਰ ਸਾਇੰਸ, 8ਵੀਂ– ਕੰਪਿਊਟਰ ਸਾਇੰਸ
25 ਸਤੰਬਰ : 6ਵੀਂ– ਪੰਜਾਬੀ, 7ਵੀਂ– ਹਿੰਦੀ, 8ਵੀਂ– ਸਰੀਰਕ ਸਿੱਖਿਆ
26 ਸਤੰਬਰ : 6ਵੀਂ– ਅੰਗਰੇਜ਼ੀ, 7ਵੀਂ– ਗਣਿਤ, 8ਵੀਂ– ਸਮਾਜਿਕ ਸਿੱਖਿਆ
27 ਸਤੰਬਰ : 6ਵੀਂ– ਸਰੀਰਕ ਸਿੱਖਿਆ, 7ਵੀਂ– ਡਰਾਇੰਗ/ਚੋਣਵੇਂ ਵਿਸ਼ੇ, 8ਵੀਂ– ਪੰਜਾਬੀ
29 ਸਤੰਬਰ : 6ਵੀਂ– ਗਣਿਤ, 7ਵੀਂ– ਸਮਾਜਿਕ ਸਿੱਖਿਆ, 8ਵੀਂ– ਵਿਗਿਆਨ
ਇਹ ਵੀ ਪੜ੍ਹੋ : ...ਤਾਂ ਜੂਨ 'ਚ ਹੀ ਮਚ ਜਾਂਦੀ ਤਬਾਹੀ! ਪੰਜਾਬ 'ਚ ਹੜ੍ਹਾਂ ਨੂੰ ਲੈ ਕੇ BBMB ਦਾ ਵੱਡਾ ਖ਼ੁਲਾਸਾ (ਵੀਡੀਓ)
9ਵੀਂ ਤੋਂ 12ਵੀਂ ਜਮਾਤਾਂ
18 ਸਤੰਬਰ : 9ਵੀਂ– ਵਿਗਿਆਨ, 10ਵੀਂ– ਗਣਿਤ, 11ਵੀਂ– ਗਣਿਤ/ਐੱਨ. ਐੱਸ. ਕਿਊ.ਐੱਫ., 12ਵੀਂ– ਫਿਜ਼ੀਕਸ/ਹਿਸਟਰੀ/ਅਕਾਊਂਟੈਂਸੀ
19 ਸਤੰਬਰ : 9ਵੀਂ– ਪੰਜਾਬੀ (1), 10ਵੀਂ– ਸਰੀਰਕ ਸਿੱਖਿਆ/ਐੱਨ. ਐੱਸ. ਕਿਊ. ਐੱਫ., 11ਵੀਂ– ਪੰਜਾਬੀ (1), 12ਵੀਂ– ਅੰਗਰੇਜ਼ੀ (1)
20 ਸਤੰਬਰ : 9ਵੀਂ– ਹਿੰਦੀ, 10ਵੀਂ– ਪੰਜਾਬੀ (1), 11ਵੀਂ– ਅੰਗਰੇਜ਼ੀ (1), 12ਵੀਂ– ਪੰਜਾਬੀ (1)
23 ਸਤੰਬਰ : 9ਵੀਂ– ਅੰਗਰੇਜ਼ੀ, 10ਵੀਂ– ਵਿਗਿਆਨ, 11ਵੀਂ– ਭੌਤਿਕ ਵਿਗਿਆਨ/ਇਤਿਹਾਸ/ਲੇਖਾ–ਸਾਜ਼ੀ, 12ਵੀਂ– ਰਸਾਇਣ–ਵਿਗਿਆਨ
24 ਸਤੰਬਰ : 9ਵੀਂ– ਸਰੀਰਕ ਸਿੱਖਿਆ/ਐੱਨ. ਐੱਸ. ਕਿਊ. ਐੱਫ. 10ਵੀਂ– ਕੰਪਿਊਟਰ ਵਿਗਿਆਨ, 11ਵੀਂ– ਵਾਤਾਵਰਣ ਸਿੱਖਿਆ, 12ਵੀਂ– ਕੰਪਿਊਟਰ ਵਿਗਿਆਨ
25 ਸਤੰਬਰ : 9ਵੀਂ– ਪੰਜਾਬੀ (ਬੀ), 10ਵੀਂ– ਹਿੰਦੀ, 11ਵੀਂ– ਹੋਮ ਸਾਇੰਸ/ਸਰੀਰਿਕ ਸਿੱਖਿਆ/ਡਰਾਇੰਗ, 12ਵੀਂ– ਪੰਜਾਬੀ/ਹਿੰਦੀ/ਅੰਗਰੇਜ਼ੀ (ਇਲੈਕਟਿਵ)
26 ਸਤੰਬਰ : 9ਵੀਂ– ਸਮਾਜਿਕ ਸਿੱਖਿਆ, 10ਵੀਂ– ਅੰਗਰੇਜ਼ੀ, 11ਵੀਂ– ਅਰਥ ਸ਼ਾਸਤਰ/ਕਮਿਸਟਰੀ, 12ਵੀਂ– ਬਾਈਓਲੋਜੀ/ਬਿਜ਼ਨੈੱਸ ਸਟੱਡੀ/ਰਾਜਨੀਤੀ ਸ਼ਾਸਤਰ
27 ਸਤੰਬਰ : 9ਵੀਂ– ਕੰਪਿਊਟਰ, 10ਵੀਂ– ਪੰਜਾਬੀ, 11ਵੀਂ– ਕੰਪਿਊਟਰ ਸਾਇੰਸ 12ਵੀਂ– ਵਾਤਾਵਰਣ ਸਿੱਖਿਆ
29 ਸਤੰਬਰ : 9ਵੀਂ– ਗਣਿਤ, 10ਵੀਂ– ਸਮਾਜਿਕ ਸਿੱਖਿਆ, 11ਵੀਂ– ਬਾਈਓਲਜੀ/ਐੱਮ. ਓ. ਪੀ./ਜਿਓਗ੍ਰਾਫੀ, 12ਵੀਂ– ਗਣਿਤ
30 ਸਤੰਬਰ : 11ਵੀਂ– ਪੰਜਾਬੀ/ਹਿੰਦੀ/ਅੰਗਰੇਜ਼ੀ ਇਲੈਕਟਿਵ, 12ਵੀਂ– ਹੋਮ ਸਾਇੰਸ/ਸਰੀਰਿਕ ਸਿੱਖਿਆ/ਡਰਾਇੰਗ
1 ਅਕਤੂਬਰ : 11ਵੀਂ– ਰਾਜਨੀਤੀ ਵਿਗਿਆਨ/ਬਿਜ਼ਨੈੱਸ ਸਟੱਡੀ, 12ਵੀਂ– ਭੂਗੋਲ/ਫ. ਈ. ਵੀ.
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8