ਅੰਗਰੇਜ਼ੀ ਅਧਿਆਪਕਾਂ ਤੋਂ ਬਿਨਾਂ ਚੱਲਦੇ ਨੇ ਸਰਕਾਰੀ ਸਕੂਲ
Monday, May 02, 2022 - 10:12 AM (IST)
ਸੰਗਰੂਰ (ਸਿੰਗਲਾ) : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੀਆਂ ਹਰ ਰੋਜ਼ ਗੱਲਾਂ ਕੀਤੀਆਂ ਜਾ ਰਹੀਆ ਹਨ ਪਰ ਕਈ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਪਿੰਡਾਂ ਦੇ ਪਤਵੰਤੇ ਸੱਜਣਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਨੇਕਾਂ ਸਕੂਲਾਂ ਵਿਚ ਅੰਗਰੇਜ਼ੀ ਵਿਸ਼ੇ ਦੀ ਪੋਸਟ ਹੀ ਨਹੀਂ। ਇਸ ਕਰ ਕੇ ਵਿਦਿਆਰਥੀ ਅੰਗਰੇਜ਼ੀ ਵਿਚ ਪੱਛੜ ਰਹੇ ਹਨ।
ਜੇਕਰ ਸਰਕਾਰ ਮਿਡਲ ਸਕੂਲਾਂ ਵਿਚ ਅੰਗਰੇਜ਼ੀ ਵਿਸ਼ੇ ਦੀ ਪੋਸਟ ਦੇਵੇ ਤਾਂ ਇਕ ਅਧਿਆਪਕ ਹੀ ਅੰਗਰੇਜ਼ੀ ਅਤੇ ਸਮਾਜਿਕ ਵਿਸ਼ੇ ਦਾ ਕੰਮ ਕਰਵਾ ਸਕਦਾ ਹੈ। ਅਨੇਕਾਂ ਹੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਅੰਗਰੇਜ਼ੀ ਵਿਸ਼ੇ ਦੀ ਪੋਸਟ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਵਿਦਿਆਰਥੀ ਇੱਕ ਚੰਗੇ ਨਾਗਰਿਕ ਬਣਨ। ਲੋਕਾਂ ਵੱਲੋਂ ਸਿੱਖਿਆ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਜਲਦੀ ਤੋਂ ਜਲਦੀ ਅੰਗਰੇਜ਼ੀ ਵਿਸ਼ੇ ਅਤੇ ਨਵੇਂ ਅੱਪਗਰੇਡ ਸਕੂਲਾਂ ਵਿਚ ਬਣਦੀਆ ਪੋਸਟਾਂ ਦਿੱਤੀਆਂ ਜਾਣ।