ਇੰਗਲੈਂਡ ਜਾਣ ਲਈ ਦੋਸਤ ਨੂੰ ਦਿੱਤੇ 10 ਲੱਖ ਵਾਪਸ ਨਾ ਮੋੜਨ ''ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Sunday, Jun 07, 2020 - 07:17 PM (IST)
ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਸ੍ਰੀ ਭੈਣੀ ਸਾਹਿਬ ਦੇ ਨਿਵਾਸੀ ਨੌਜਵਾਨ ਜਗਮੋਹਣ ਸਿੰਘ (37) ਨੇ ਜ਼ਹਿਰੀਲੀ ਵਸਤੂ ਖਾ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਨੇ ਸੁਸਾਇਡ ਨੋਟ 'ਚ ਆਪਣੇ ਦੋਸਤ ਗੁਰਿੰਦਰ ਸਿੰਘ ਨੂੰ ਵਿਦੇਸ਼ ਜਾਣ ਲਈ ਦਿੱਤੇ 10 ਲੱਖ ਰੁਪਏ ਵਾਪਿਸ ਨਾ ਮੋੜਨ 'ਤੇ ਪ੍ਰੇਸ਼ਾਨ ਹੋਣ ਕਾਰਨ ਇਹ ਕਦਮ ਚੁੱਕਣ ਲਈ ਜ਼ਿੰਮੇਵਾਰ ਦੱਸਿਆ ਹੈ। ਮ੍ਰਿਤਕ ਦੀ ਭੈਣ ਸੁਰਜੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਭਰਾ ਜਗਮੋਹਣ ਸਿੰਘ ਜੋ ਕਿ ਅਜੇ ਤੱਕ ਕੁਆਰਾ ਸੀ ਅਤੇ ਕਰੀਬ 12 ਸਾਲ ਪਹਿਲਾਂ ਇੰਗਲੈਂਡ ਗਿਆ ਅਤੇ ਉਥੇ ਸਾਢੇ 4 ਸਾਲ ਕੰਮ ਕਰਕੇ ਵਾਪਸ ਭਾਰਤ ਪਰਤ ਆਇਆ ਸੀ। ਜਗਮੋਹਣ ਸਿੰਘ ਫਿਰ ਇੰਗਲੈਂਡ ਜਾਣਾ ਚਾਹੁੰਦਾ ਸੀ ਜਿਸ ਲਈ ਉਸ ਨੇ 7 ਸਾਲ ਪਹਿਲਾਂ ਆਪਣੇ ਦੋਸਤ ਗੁਰਿੰਦਰ ਸਿੰਘ ਵਾਸੀ ਸਾਹਨੇਵਾਲ ਖੁਰਦ ਨੂੰ 10 ਲੱਖ ਰੁਪਏ ਦਿੱਤੇ ਤਾਂ ਜੋ ਉਹ ਆਪਣੀ ਪਛਾਣ ਦੇ ਏਜੰਟ ਰਾਹੀਂ ਉਸ ਨੂੰ ਵਿਦੇਸ਼ ਲੈ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਲੱਗੀ ਤਾਲਾਬੰਦੀ ਨੇ ਤੋੜੇ ਕੈਨੇਡਾ ਦੇ ਸੁਪਨੇ, ਅੱਕੀ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਬਿਆਨਕਰਤਾ ਅਨੁਸਾਰ 10 ਲੱਖ ਰੁਪਏ ਲੈਣ ਵਾਲੇ ਗੁਰਿੰਦਰ ਸਿੰਘ ਨਾ ਤਾਂ ਜਗਮੋਹਣ ਸਿੰਘ ਨੂੰ ਵਿਦੇਸ਼ ਲੈ ਕੇ ਗਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਜਿਸ ਕਾਰਨ ਉਸਦਾ ਭਰਾ ਪ੍ਰੇਸ਼ਾਨ ਰਹਿਣ ਲੱਗਾ ਸੀ। ਉਸਨੇ ਦੱਸਿਆ ਕਿ ਜਗਮੋਹਣ ਸਿੰਘ 5 ਜੂਨ ਸ਼ਾਮ ਨੂੰ ਇਕ ਖਾਲ੍ਹੀ ਕਾਪੀ 'ਚ ਕੁੱਝ ਲਿਖ ਕੇ ਬਾਹਰ ਚਲਾ ਗਿਆ ਅਤੇ ਕਰੀਬ ਸਵਾ 8 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦਾ ਭਰਾ ਭੈਣੀ ਸਾਹਿਬ ਵਿਖੇ ਹਾਕੀ ਦੇ ਗਰਾਂਊਡ ਵਿਚ ਬੇਸੁਧ ਪਿਆ ਹੈ। ਬਿਆਨਕਰਤਾ ਅਨੁਸਾਰ ਉਹ ਆਪਣੇ ਭਰਾ ਨੂੰ ਗੱਡੀ ਰਾਹੀਂ ਅਪੋਲੋ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਰਸਤੇ 'ਚ ਉਸਨੇ ਦੱਸਿਆ ਕਿ ਗੁਰਿੰਦਰ ਸਿੰਘ ਵਲੋਂ ਵਿਦੇਸ਼ ਨਾ ਭੇਜਣ ਅਤੇ ਨਾ ਹੀ 10 ਲੱਖ ਰੁਪਏ ਵਾਪਿਸ ਮੋੜਨ ਕਾਰਨ ਉਸਨੇ ਜ਼ਹਿਰੀਲੀ ਵਸਤੂ ਖਾ ਲਈ ਹੈ।
ਇਹ ਵੀ ਪੜ੍ਹੋ : ਪਠਾਨਕੋਟ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ, 2 ਹੋਰਾਂ ਦੀ ਰਿਪੋਰਟ ਆਈ ਪਾਜ਼ੇਟਿਵ
ਲੁਧਿਆਣਾ ਹਸਪਤਾਲ ਪੁੱਜਣ 'ਤੇ ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਜਗਮੋਹਣ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਕੂੰਮਕਲਾਂ ਪੁਲਸ ਦੇ ਸਹਾਇਕ ਥਾਣੇਦਾਰ ਸਾਹਿਬ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਜਗਮੋਹਣ ਵਲੋਂ ਲਿਖਿਆ ਸੁਸਾਇਡ ਨੋਟ ਵੀ ਬਰਾਮਦ ਕਰ ਲਿਆ ਗਿਆ ਹੈ ਜਿਸ ਦੇ ਅਧਾਰ 'ਤੇ ਪੈਸੇ ਨਾ ਮੋੜਨ ਵਾਲੇ ਗੁਰਿੰਦਰ ਸਿੰਘ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਜਗਮੋਹਣ ਸਿੰਘ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਵਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਜਸ਼ਨ ਮਨਾ ਰਹੇ ਦੋਸਤਾਂ ਨੇ ਨੌਜਵਾਨ ਦਾ ਕੀਤਾ ਕਤਲ, ਫਿਰ ਕੰਬਲ 'ਚ ਲਪੇਟ ਲਾ ਦਿੱਤੀ ਅੱਗ
ਸੁਸਾਇਡ ਨੋਟ 'ਚ ਨੌਜਵਾਨ ਨੇ ਮਾਂ ਤੇ ਭੈਣਾਂ ਕੋਲੋਂ ਮੰਗੀ ਮੁਆਫ਼ੀ
ਆਤਮ-ਹੱਤਿਆ ਕਰਨ ਵਾਲੇ ਨੌਜਵਾਨ ਜਗਮੋਹਣ ਸਿੰਘ ਨੇ ਜਿੱਥੇ ਆਪਣੀ ਮੌਤ ਦਾ ਜ਼ਿੰਮੇਵਾਰ 10 ਲੱਖ ਰੁਪਏ ਵਾਪਸ ਨਾ ਦੇਣ ਵਾਲੇ ਗੁਰਿੰਦਰ ਸਿੰਘ ਨੂੰ ਦੱਸਿਆ, ਉਥੇ ਨਾਲ ਹੀ ਉਸਨੇ ਆਪਣੀ ਮਾਂ ਅਤੇ ਭੈਣਾਂ ਤੋਂ ਮੁਆਫ਼ੀ ਮੰਗੀ ਕਿ ਉਹ ਆਪਣੇ ਪਰਿਵਾਰ ਲਈ ਕੁੱਝ ਨਾ ਕਰ ਸਕਿਆ। ਇਸ ਤੋਂ ਇਲਾਵਾ ਉਸਨੇ ਆਪਣੇ ਵੀਰ ਨੂੰ ਕਿਹਾ ਕਿ ਉਹ ਉਸਦੀ ਮਾਂ ਦਾ ਖਿਆਲ ਰੱਖੇ।
ਇਹ ਵੀ ਪੜ੍ਹੋ : ਮੌਤ ਨੂੰ ਕਲੋਲਾਂ, ਨਿਹੰਗ ਦੇ ਬਾਣੇ 'ਚ ਆਇਆ ਵਿਅਕਤੀ ਆਈਸੋਲੇਸ਼ਨ ਵਾਰਡ 'ਚੋਂ ਲੈ ਗਿਆ ਦੋ ਮੋਬਾਇਲ