ਇੰਜੀਨੀਅਰ ਵੱਲੋਂ ਨਹਿਰ ''ਚ ਛਾਲ ਮਾਰ ਕੇ ਖ਼ੁਦਕੁਸ਼ੀ

08/22/2017 7:34:50 PM

ਧੂਰੀ (ਸੰਜੀਵ ਜੈਨ) : ਧੂਰੀ-ਮਲੇਰਕੋਟਲਾ ਰੋਡ 'ਤੇ ਪਿੰਡ ਭਸੌੜ ਵਿਖੇ ਸਥਿਤ ਇਕ ਵੱਡੀ ਉਦਯੋਗਿਕ ਇਕਾਈ 'ਚ ਬਤੌਰ ਇੰਜੀਨੀਅਰ ਕੰਮ ਕਰਨ ਵਾਲੇ ਇਕ ਵਿਅਕਤੀ ਵੱਲੋਂ ਸਥਾਨਕ ਬੱਬਨਪੁਰ ਦੀ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਧੂਰੀ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੇ.ਆਰ.ਬੀ.ਐਲ ਫ਼ੈਕਟਰੀ 'ਚ ਬਤੌਰ ਇੰਜੀਨੀਅਰ ਕੰਮ ਕਰਦੇ ਅਮਰਜੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਹੁਸ਼ਿਆਰਪੁਰ ਵੱਲੋਂ ਮੰਗਲਵਾਰ ਨੂੰ ਬੱਬਨਪੁਰ ਦੀ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਨਹਿਰ 'ਚੋ ਕੱਢ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News