ਅਜਨਾਲਾ ਨੇੜੇ ਨਹਿਰ ’ਚ ਪਾੜ ਪੈਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ, ਵਿਭਾਗ 'ਤੇ ਸਫਾਈ ਨਾ ਕਰਵਾਉਣ ਦੇ ਲੱਗੇ ਦੋਸ਼

Tuesday, Jun 18, 2024 - 11:49 AM (IST)

ਅਜਨਾਲਾ ਨੇੜੇ ਨਹਿਰ ’ਚ ਪਾੜ ਪੈਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ, ਵਿਭਾਗ 'ਤੇ ਸਫਾਈ ਨਾ ਕਰਵਾਉਣ ਦੇ ਲੱਗੇ ਦੋਸ਼

ਅਜਨਾਲਾ (ਗੁਰਜੰਟ)-ਬੀਤੀ ਰਾਤ ਅਜਨਾਲਾ ਦੇ ਨਜ਼ਦੀਕ ਨਹਿਰ ’ਚ ਪਾੜ ਪੈਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ‘ਆਪ’ ਆਗੂ ਇਕਬਾਲ ਸਿੰਘ ਅਤੇ ਕਰਮਜੀਤ ਸਿੰਘ ਗੋਲਡੀ ਰਿਆੜ ਨੇ ਦੱਸਿਆ ਕਿ ਪੰਜਾਬ ਸਰਕਾਰਾਂ ਵੱਲੋਂ ਜਿਥੇ ਧਰਤੀ ਹੇਠਲਾ ਪਾਣੀ ਤੇ ਬਿਜਲੀ ਬਚਾਉਣ ਲਈ ਕਿਸਾਨ ਭਰਾਵਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਥੇ ਪ੍ਰਸ਼ਾਸਨ ਵੱਲੋਂ ਕਿਤੇ ਨਾ ਕਿਤੇ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਨੂੰ ਫੇਲ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਮਿਸਾਲ ਅੱਡਾ ਮਹਿਲ ਬੁਖਾਰੀ ਤੋਂ ਚੋਗਾਵਾਂ ਰੋਡ ਵੱਲ ਨੂੰ ਆਉਂਦੀ ਨਹਿਰ ਵਿਚ ਪਾੜ ਤੋਂ ਮਿਲਦੀ ਹੈ। ਨਹਿਰੀ ਵਿਭਾਗ ਵੱਲੋਂ ਬਿਨਾਂ ਸਫਾਈ ਕਰਵਾਏ ਨਹਿਰ ਵਿਚ ਪਾਣੀ ਛੱਡ ਦਿੱਤਾ ਗਿਆ ਅਤੇ ਨਹਿਰ ਵਿਚ ਪਿਆ ਕੂੜਾ ਕਰਕਟ ਤੇ ਹੋਰ ਸਾਮਾਨ ਪਾਣੀ ਨਾਲ ਇਕੱਠਾ ਹੋ ਕੇ ਪੁੱਲ ਵਿਚ ਫਸ ਗਿਆ, ਜਿਸ ਕਾਰਨ ਪਿੱਛੋਂ ਪਾਣੀ ਦਾ ਜ਼ੋਰ ਪੈਣ ਕਰ ਕੇ ਨਹਿਰ ਵਿਚ ਪਾੜ ਪੈ ਗਿਆ।

ਇਹ ਵੀ ਪੜ੍ਹੋ-  ਸਪੈਨਿਸ਼ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਪੁਲਸ ਕਰੇਗੀ ਕਾਰਵਾਈ, ਮੰਤਰੀ ਧਾਲੀਵਾਲ ਨੇ ਕਰ 'ਤਾ ਐਲਾਨ

ਇਸ ਨਾਲ ਕਿਸਾਨਾਂ ਦੀ ਝੋਨੇ ਦੀ ਪਨੀਰੀ, ਤੂੜੀ ਅਤੇ ਪਸ਼ੂਆਂ ਦਾ ਚਾਰਾ ਪੂਰੀ ਤਰ੍ਹਾਂ ਖਰਾਬ ਹੋਣ ਦੇ ਨਾਲ ਨਾਲ ਕੁਝ ਘਰਾਂ ਵਿਚ ਵੀ ਪਾਣੀ ਵੜ ਗਿਆ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਨਹਿਰ ਦੀ ਸਾਫ ਸਫਾਈ ਸਬੰਧੀ ਬਰੀਕੀ ਨਾਲ ਜਾਂਚ ਕਰਵਾਈ ਜਾਵੇ, ਅਗਰ ਕਾਗਜ਼ਾਂ ਵਿਚ ਸਾਫ ਸਫਾਈ ਹੋਈ ਹੈ ਤਾਂ ਸਾਫ-ਸਫਾਈ ਦਾ ਪੈਸਾ ਹੜੱਪਣ ਵਾਲੇ ਅਧਿਕਾਰੀਆਂ ’ਤੇ ਬਣਦੀ ਕਨੂਨੀ ਕਾਰਵਾਈ ਕਰਨ ਦੇ ਨਾਲ-ਨਾਲ ਮੌਕੇ ’ਤੇ ਸਸਪੈਂਡ ਕੀਤਾ ਜਾਵੇ।

ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 7 ਮੈਂਬਰ ਕਰੰਟ ਦੀ ਲਪੇਟ ’ਚ ਆਏ

ਇਸ ਸਬੰਧੀ ਨਹਿਰ ਮਹਿਕਮੇ ਦੇ ਜੇ. ਈ. ਗੁਰਵਿੰਦਰ ਸਿੰਘ ਨੂੰ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਸ ਨਹਿਰ ਦੀ ਸਾਰੀ ਸਫਾਈ ਮਨਰੇਗਾ ਸਕੀਮ ਤਹਿਤ ਹੋਈ ਹੈ, ਜਿਸ ਦੇ ਕਰੀਬ 7 ਲੱਖ ਰੁਪਏ ਖਰਚਾ ਆਇਆ ਹੈ, ਪਰ ਪਾਣੀ ਛੱਡਣ ਨਾਲ ਨਹਿਰ ਵਿਚ ਜੋ ਕਚਰਾ ਜਾਂ ਦਰੱਖਤਾਂ ਦੀਆਂ ਟਾਹਣੀਆਂ ਆਦਿ ਪਈਆਂ ਸਨ, ਉਹ ਇਕੱਠੀਆਂ ਹੋ ਕੇ ਪੁਲ ਥੱਲੇ ਡਾਫ ਲੱਗਣ ਨਾਲ ਪਾੜ ਪਿਆ ਹੈ, ਜਿਸ ਨੂੰ ਬਹੁਤ ਜਲਦ ਬੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪਹਾੜਾਂ 'ਚ ਘੁੰਮਣ ਗਏ ਪੰਜਾਬੀ ਐੱਨ. ਆਰ. ਆਈ. ਜੋੜੇ ਦੀ ਬੁਰੀ ਤਰ੍ਹਾਂ ਕੁੱਟਮਾਰ, ਪੀੜਤ ਦੀ ਪਤਨੀ ਨੇ ਦੱਸੀ ਸਾਰੀ ਗੱਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News