ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ

05/30/2024 1:13:03 PM

ਫਿਰੋਜ਼ਪੁਰ (ਮਲਹੋਤਰਾ) : ਬੁੱਧਵਾਰ ਦੁਪਹਿਰ ਸ਼ਹਿਰ ਵਾਸੀ ਇਕ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਨੌਜਵਾਨ ਵੱਲੋਂ ਆਪਣਾ ਮੋਟਰਸਾਈਕਲ ਪਿੰਡ ਨੂਰਪੁਰ ਸੇਠਾਂ ’ਚ ਨਹਿਰ ਕਿਨਾਰੇ ਚਾਬੀ ਸਮੇਤ ਖੜ੍ਹਾ ਕਰ ਦਿੱਤਾ ਅਤੇ ਨਹਿਰ ਕਿਨਾਰੇ ਆਪਣੇ ਸਲੀਪਰ ਉਤਾਰ ਕੇ ਛਾਲ ਮਾਰ ਦਿੱਤੀ।

ਇਸ ਸਬੰਧੀ ਕਿਸੇ ਪਿੰਡ ਵਾਸੀ ਵੱਲੋਂ ਮੋਟਰਸਾਈਕਲ ਦੀ ਨੰਬਰ ਸਮੇਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਉਪਰੰਤ ਪੁਲਸ ਤੇ ਪ੍ਰਸ਼ਾਸਨ ਹਰਕਤ ਵਿਚ ਆਇਆ। ਥਾਣਾ ਕੁੱਲਗੜ੍ਹੀ ਦੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਨਹਿਰ ਵਿਚੋਂ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢ ਲਈ ਗਈ ਹੈ। ਉਸ ਦੀ ਪਛਾਣ ਪ੍ਰਦੀਪ ਕੁਮਾਰ ਵਾਸੀ ਸਿਟੀ ਵਜੋਂ ਹੋਈ ਹੈ। ਨੌਜਵਾਨ ਵੱਲੋਂ ਚੁੱਕੇ ਗਏ ਇਸ ਕਦਮ ਦੀ ਜਾਂਚ ਕੀਤੀ ਜਾ ਰਹੀ ਹੈ।
 


Babita

Content Editor

Related News