ਰਿਵਾਲਵਰ ਦਿਖਾ ਕੇ ਇੰਜੀਨੀਅਰ ਨੂੰ ਲੁੱਟਣ ਵਾਲੇ ਸੀ. ਸੀ. ਟੀ. ਵੀ. ''ਚ ਕੈਦ
Sunday, Aug 06, 2017 - 11:06 AM (IST)
ਲੁਧਿਆਣਾ(ਪੰਕਜ) - ਬੀਤੀ ਰਾਤ ਫੋਕਲ ਪੁਆਇੰਟ ਫੇਸ 5 ਵਿਚ ਸਥਿਤ ਇਕ ਫੈਕਟਰੀ ਦੇ ਇੰਜੀਨੀਅਰ ਨੂੰ ਪਿਸਤੌਲ ਦਿਖਾ ਕੇ ਅਗਵਾ ਕਰ ਕੇ ਏ. ਟੀ. ਐੱਮ. ਤੋਂ ਨਕਦੀ ਕਢਵਾ ਕੇ ਛੱਡਣ ਵਾਲੇ ਦੋਸ਼ੀਆਂ ਦੇ ਚਿਹਰੇ ਸੀ. ਸੀ. ਟੀ. ਵੀ. ਵਿਚ ਕੈਦ ਹੋਣ ਕਾਰਨ ਫੋਕਲ ਪੁਆਇੰਟ ਪੁਲਸ ਉਨ੍ਹਾਂ ਦੀ ਭਾਲ ਵਿਚ ਜੁਟ ਗਈ ਹੈ।
ਫੈਕਟਰੀ ਵਿਚ ਵਰਕਰਾਂ ਤੋਂ ਓਵਰਟਾਈਮ ਲਗਵਾ ਕੇ ਇੰਜੀਨੀਅਰ ਦੇਵਰਾਜ ਨੂੰ ਗੇਟ ਤੋਂ ਬਾਹਰ ਆਉਂਦੇ ਹੀ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਵਾਲੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਹਿਲਾਂ ਤਾਂ ਉਸ ਦੇ ਮਾਲਕ ਤੋਂ ਇਕ ਲੱਖ ਦੀ ਫਿਰੌਤੀ ਮੰਗਣ ਦਾ ਯਤਨ ਕੀਤਾ ਪਰ ਬਾਅਦ ਵਿਚ ਲੁਟੇਰੇ ਦੇਵਰਾਜ ਨੂੰ ਏ. ਟੀ. ਐੱਮ. 'ਤੇ ਲੈ ਗਏ ਅਤੇ ਉਸ ਦੇ ਕਾਰਡ ਤੋਂ 47 ਹਜ਼ਾਰ ਰੁਪਏ ਦੀ ਰਕਮ ਕਢਵਾ ਕੇ ਉਸ ਨੂੰ ਛੱਡ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫੋਕਲ ਪੁਆਇੰਟ ਦੀ ਪੁਲਸ ਨੇ ਏ. ਟੀ. ਐੱਮ. ਅਤੇ ਫੈਕਟਰੀ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਦੋਂ ਰਿਕਾਰਡਿੰਗ ਚੈੱਕ ਕੀਤੀ ਤਾਂ ਚਾਰੇ ਦੋਸ਼ੀਆਂ ਦੇ ਚਿਹਰੇ ਉਸ ਵਿਚ ਕੈਦ ਮਿਲੇ। ਪੁਲਸ ਸੂਤਰਾਂ ਦੀ ਮੰਨੀਏ ਤਾਂ ਚਾਰੋਂ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਗਈ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੇ ਜਲਦ ਕਾਬੂ ਵਿਚ ਆਉਣ ਦੀ ਚਰਚਾ ਹੈ।
