ਨਗਰ ਨਿਗਮ ਨੇ ਹਟਾਏ ਜੱਸੀਆਂ ’ਚ ਸਰਕਾਰੀ ਜਗ੍ਹਾ ’ਤੇ ਹੋਏ ਝੁੱਗੀਆਂ ਦੇ ਕਬਜ਼ੇ
Monday, Jul 28, 2025 - 02:03 PM (IST)

ਲੁਧਿਆਣਾ (ਹਿਤੇਸ਼)- 2 ਵਾਰ ਵਿਰੋਧ ਦੇ ਕਾਰਨ ਡਰਾਈਵ ਫੇਲ ਹੋਣ ਤੋਂ ਬਾਅਦ ਨਗਰ ਨਿਗਮ ਵੱਲੋਂ ਐਤਵਾਰ ਨੂੰ ਭਾਰੀ ਪੁਲਸ ਫੋਰਸ ਦੀ ਮਦਦ ਨਾਲ ਜੱਸੀਆਂ ’ਚ ਸਰਕਾਰੀ ਜਗ੍ਹਾ ’ਤੇ ਹੋਏ ਝੁੱਗੀਆਂ ਦੇ ਕਬਜ਼ੇ ਹਟਾ ਦਿੱਤੇ ਗਏ। ਇਸ ਤੋਂ ਪਹਿਲਾਂ ਨਗਰ ਨਿਗਮ ਦੀ ਬਿਲਡਿੰਗ ਅਤੇ ਬੀ. ਐਂਡ ਆਰ. ਬ੍ਰਾਂਚ ਦੀ ਟੀਮ ਨੇ ਕਬਜ਼ੇ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਇਕੱਠੇ ਹੋ ਕੇ ਪੰਚਾਇਤੀ ਜ਼ਮੀਨ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਬੇਰੰਗ ਮੋੜ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਫ਼ੈਲ ਰਿਹੈ ਵਾਇਰਸ! 6 ਜ਼ਿਲ੍ਹਿਆਂ 'ਚ ਪਈ ਮਾਰ, ਤੁਸੀਂ ਵੀ ਹੋ ਜਾਓ ਸਾਵਧਾਨ
ਇਸ ਦੇ ਮੱਦੇਨਜ਼ਰ ਨਗਰ ਨਿਗਮ ਵਲੋਂ ਇਹ ਜ਼ਿੰਮੇਦਾਰੀ ਤਹਿਬਾਜ਼ਾਰੀ ਬ੍ਰਾਂਚ ਨੂੰ ਦਿੱਤੀ ਗਈ ਅਤੇ ਚਾਰੇ ਜ਼ੋਨਾਂ ਦੀ ਟੀਮ ਨੂੰ ਸਵੇਰੇ 5 ਵਜੇ ਹੀ ਬੁਲਾ ਲਿਆ ਗਿਆ, ਜਿਨ੍ਹਾਂ ਵਲੋਂ ਭਾਰੀ ਪੁਲਸ-ਫੋਰਸ ਦੀ ਮਦਦ ਨਾਲ ਝੁੱਗੀਆਂ ਦੇ ਕਬਜ਼ੇ ਹਟਾਏ ਗਏ, ਜਿਨ੍ਹਾਂ ’ਚ ਬਿਜਲੀ ਕੁਨੈਕਸ਼ਨ ਤੱਕ ਲੱਗੇ ਹੋਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8