ਕਲਯੁਗੀ ਮਾਂ ਦੀ ਕਰਤੂਤ, ਕੂੜੇ ਦੇ ਢੇਰ ''ਤੇ ਸੁੱਟਿਆ ਭਰੂਣ
Thursday, Apr 19, 2018 - 02:05 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਕਿਸੇ ਅਣਪਛਾਤੀ ਔਰਤ ਜਾਂ ਲੜਕੀ ਵੱਲੋਂ ਬੱਚੇ ਦੇ ਜਨਮ ਨੂੰ ਛੁਪਾਉਣ ਲਈ ਜਨਮ ਤੋਂ ਬਾਅਦ ਨਵਜੰਮੇ ਬੱਚੇ ਦਾ ਭਰੂਣ (ਲੜਕਾ), ਜਿਸ ਦੀ ਮੌਤ ਹੋ ਗਈ ਸੀ। ਕੂੜੇ ਦੇ ਢੇਰ ਤੋਂ ਮਿਲਣ 'ਤੇ ਨਾਮਾਲੂਮ ਔਰਤ/ਲੜਕੀ ਵਿਰੁੱਧ ਥਾਣਾ ਸਿਟੀ ਸੁਨਾਮ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਮੁਦਈ ਸ਼ਨੀ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਪੀਰ ਬੰਨਾ ਬਨੋਈ ਵਾਲੀ ਗਲੀ ਵਾਰਡ ਨੰ. 11 ਸੁਨਾਮ 17 ਅਪ੍ਰੈਲ ਨੂੰ ਰਾਤ ਕਰੀਬ 8.30 ਵਜੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਘਰ ਦੀ ਗਲੀ ਦੇ ਮੋੜ 'ਤੇ ਖੱਬੇ ਹੱਥ ਪਏ ਕੂੜੇ ਦੇ ਢੇਰ 'ਤੇ ਇਕ ਨਵਜੰਮੇ ਬੱਚੇ ਦਾ ਭਰੂਣ ਪਿਆ ਸੀ, ਜਿਸ ਦੀ ਮੌਤ ਹੋ ਗਈ ਸੀ।