ਬਿਜਲੀ ਦੀ ਚੋਰੀ ਰੋਕਣ ਸਬੰਧੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ - ਐਕਸੀਅਨ ਸਿਟੀ

Wednesday, Jan 10, 2018 - 03:32 PM (IST)

ਬਿਜਲੀ ਦੀ ਚੋਰੀ ਰੋਕਣ ਸਬੰਧੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ - ਐਕਸੀਅਨ ਸਿਟੀ

ਝਬਾਲ (ਨਰਿੰਦਰ) - ਇਲਾਕੇ 'ਚ ਜਲਦੀ ਹੀ ਜਿੱਥੇ ਬਿਜਲੀ ਦੇ ਪ੍ਰਬੰਧਾਂ 'ਚ ਸੁਧਾਰ ਲਿਆਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਥੇ ਹੀ ਬਿਜਲੀ ਦੇ ਬਕਾਇਆਂ ਪਾਏ ਬਿੱਲਾਂ ਨੂੰ ਉਗਰਾਹੁਣ ਤੇ ਬਿਜਲੀ ਦੀ ਚੋਰੀ ਨੂੰ ਸਖਤੀ ਨਾਲ ਰੋਕਣ ਲਈ ਵੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਬੁੱਧਵਾਰ ਨਵੇਂ ਆਏ ਵਧੀਕ ਨਿਗਰਾਨ ਇੰਜੀਨੀਅਰ ਜਤਿੰਦਰ ਸਿੰਘ (ਸਿਟੀ ਐਕਸੀਅਨ) ਵੱਲੋਂ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਬਿਜਲੀ ਬੋਰਡ ਨਾਲ ਸਬੰਧਤ ਜ਼ਰੂਰੀ ਕੰਮ ਲਈ ਦਫਤਰਾਂ 'ਚ ਖੱਜਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਗੁਰਬਚਨ ਸਿੰਘ ਕਸੇਲ, ਜੇ. ਈ ਨੌਨਿਹਾਲ ਸਿੰਘ ਕਸੇਲ, ਬਲਾਕ ਕਾਂਗਰਸ ਦੇ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾਂ ਤੇ ਸੁਰਜੀਤ ਸਿੰਘ ਸ਼ਾਹ ਢੰਡ ਨੇ ਨਵੇ ਸਿਟੀ ਐਕਸੀਅਨ ਜਤਿੰਦਰ ਸਿੰਘ ਨੂੰ ਜੀ ਆਇਆਂ ਕਹਿੰਦਿਆਂ ਸਨਮਾਨਿਤ ਵੀ ਕੀਤਾ।


Related News