ਬਿਜਲੀ ਮੁਲਾਜ਼ਮ ਦੀ ਮੌਤ, ਵਿਦੇਸ਼ ਤੋਂ ਵਾਪਸ ਆਉਂਦੇ ਜਹਾਜ਼ ’ਚ ...
Sunday, Jun 29, 2025 - 02:29 PM (IST)

ਕੋਟਕਪੂਰਾ (ਨਰਿੰਦਰ)- ਪੀ. ਐੱਸ. ਪੀ. ਸੀ. ਐੱਲ. ਸਬ-ਅਰਬਨ ਕੋਟਕਪੂਰਾ ਦੇ ਯੂ. ਡੀ. ਸੀ. ਮੈਡਮ ਰਾਜਬੀਰ ਕੌਰ ਭਿੰਡਰ ਦੀ ਵਿਦੇਸ਼ ਤੋਂ ਵਾਪਸ ਆਉਂਦੇ ਸਮੇਂ ਹਾਰਟ ਅਟੈਕ ਨਾਲ ਦੁਖਦਾਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਬੇਵਕਤੀ ਮੌਤ ਦੀ ਖਬਰ ਸੁਣਦੇ ਸ਼ਹਿਰ ਅਤੇ ਬਿਜਲੀ ਦਫਤਰ ਵਿਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ-ਪੰਜਾਬ 'ਚ ਖ਼ਤਰੇ ਦੀ ਘੰਟੀ! ਇਸ ਨਹਿਰ 'ਚ ਪੈ ਗਿਆ ਪਾੜ
ਉਨ੍ਹਾਂ ਦੇ ਪਤੀ ਅਜੇਪਾਲ ਸਿੰਘ ਭਿੰਡਰ ਨੇ ਦੱਸਿਆ ਕਿ ਰਾਜਬੀਰ ਕੌਰ ਭਿੰਡਰ ਕੈਨੇਡਾ ਪੁਲਸ ਵਿਚ ਨੌਕਰੀ ਕਰਦੇ ਆਪਣੇ ਬੇਟੇ ਅਮਿਤਾਜ ਸਿੰਘ ਨੂੰ ਐਬਟਸਫੋਰਡ ਵਿਖੇ ਮਿਲਣ ਲਈ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਜਦ ਉਹ 25 ਜੂਨ ਨੂੰ ਵੈਨਕੂਵਰ ਤੋਂ ਇੰਡੀਆ ਵਾਪਸ ਆ ਰਹੇ ਸਨ ਤਾਂ ਕਲਕਤਾ ਵਿਖੇ ਉਨ੍ਹਾਂ ਨੂੰ ਦਿੱਕਤ ਆਈ ਅਤੇ ਜਹਾਜ਼ ਦੀ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਮੁਢੱਲੀ ਸਹਾਇਤਾ ਦੇ ਕੇ ਕਲਕੱਤਾ ਦੇ ਇਕ ਹਸਪਤਾਲ ਵਿਚ ਭੇਜ ਦਿੱਤਾ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਯੂ. ਡੀ. ਸੀ. ਮੈਡਮ ਰਾਜਬੀਰ ਕੌਰ ਭਿੰਡਰ ਦੀ ਇਸ ਬੇਵਕਤੀ ਮੌਤ ’ਤੇ ਸਬ-ਅਰਬਨ ਦਫ਼ਤਰ ਕੋਟਕਪੂਰਾ ਵਿਖੇ ਐੱਸ. ਡੀ. ਓ. ਇਕਬਾਲ ਸਿੰਘ ਦੀ ਹਾਜ਼ਰੀ ਵਿਚ ਸਮੂਹ ਸਟਾਫ਼ ਨੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8