ਚੋਣ ਕਮਿਸ਼ਨ ਵਲੋਂ ਮੁੱਲਾਂਪੁਰ ਦਾਖਾ ਦੇ ਥਾਣਾ ਮੁਖੀ ਦਾ ਤਬਾਦਲਾ
Monday, Oct 14, 2019 - 08:14 PM (IST)

ਚੰਡੀਗੜ੍ਹ,(ਨਰਿੰਦਰ): ਭਾਰਤੀ ਚੋਣ ਕਮਿਸ਼ਨ ਵਲੋਂ ਅੱਜ ਐਸ. ਐਚ. ਓ. ਦਾਖਾ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਐਸ. ਐਚ. ਓ. ਦਾਖਾ ਖਿਲਾਫ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨਾਂ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਲੈ ਕੇ ਤੇ ਆਪਣੀ ਟਿੱਪਣੀ ਸਹਿਤ ਭਾਰਤ ਚੋਣ ਕਮਿਸ਼ਨ ਨੂੰ ਅਗਲੀ ਕਾਰਵਾਈ ਹਿੱਤ ਭੇਜ ਦਿੱਤੀ ਗਈ ਸੀ। ਡਾ.ਰਾਜੂ ਨੇ ਦੱਸਿਆ ਕਿ ਦਾਖਾ ਵਿਖੇ ਨਵਾ ਐਸ. ਐਚ. ਓ. ਲਗਾਉਣ ਲਈ ਪੰਜਾਬ ਪੁਲਸ ਤੋਂ ਪੈਨਲ ਦੀ ਮੰਗ ਕਰ ਲਈ ਗਈ ਹੈ।