ਟਰੱਕ ਦੀ ਲਪੇਟ ''ਚ ਆਉਣ ਕਾਰਨ ਬਜ਼ੁਰਗ ਔਰਤ ਦੀ ਮੌਤ

10/25/2017 3:52:08 AM

ਮੋਗਾ,   (ਆਜ਼ਾਦ)- ਬਾਘਾਪੁਰਾਣਾ ਦੇ ਸ਼ਿਵ ਮੰਦਰ ਕੋਲ ਇਕ ਟਰੱਕ ਦੀ ਲਪੇਟ 'ਚ ਆਉਣ ਕਾਰਨ ਬਜ਼ੁਰਗ ਔਰਤ ਅਮਰ ਕੌਰ ਅਮਰੋ (65) ਨਿਵਾਸੀ ਪਿੰਡ ਖਾਈ ਦੀ ਮੌਤ ਹੋਣ ਦਾ ਪਤਾ ਲੱਗਾ ਹੈ, ਜਦਕਿ ਉਸ ਦੇ ਨਾਲ ਆਏ ਦੋ ਮੋਟਰਸਾਈਕਲ ਸਵਾਰ ਲੜਕੇ ਵਾਲ-ਵਾਲ ਬਚ ਗਏ। ਘਟਨਾ ਦੀ ਜਾਣਕਾਰੀ ਮਿਲਣ 'ਤੇ ਬਾਘਾਪੁਰਾਣਾ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਆਸ-ਪਾਸ ਲੋਕਾਂ ਕੋਲੋਂ ਪੁੱਛਗਿੱਛ ਕੀਤੀ। 
ਜਾਣਕਾਰੀ ਅਨੁਸਾਰ ਅਮਰ ਕੌਰ ਆਪਣੇ ਪਿੰਡ ਦੇ ਲੜਕਿਆਂ ਜਗਮੋਹਨ ਸਿੰਘ ਉਰਫ ਗੋਰਾ ਅਤੇ ਗੋਲਾ ਸਿੰਘ ਦੇ ਨਾਲ ਮੋਟਰਸਾਈਕਲ 'ਤੇ ਮੋਗਾ ਦੇ ਇਕ ਡਾਕਟਰ ਕੋਲੋਂ ਸਕੈਨਿੰਗ ਕਰਵਾਉਣ ਲਈ ਆਈ ਸੀ। ਦੇਰ ਸ਼ਾਮ ਉਹ ਮੋਟਰਸਾਈਕਲ 'ਤੇ ਪਿੰਡ ਜਾ ਰਹੇ ਸੀ ਤਾਂ ਬਾਘਾਪੁਰਾਣਾ ਦੇ ਸ਼ਿਵ ਮੰਦਰ ਕੋਲ ਇਹ ਹਾਦਸਾ ਵਾਪਰਿਆ। ਜਿਸ ਦੌਰਾਨ ਅਮਰ ਕੌਰ ਦੀ ਮੌਕੇ 'ਤੇ ਮੌਤੇ ਹੋ ਗਈ।
ਸਹਾਇਕ ਥਾਣੇਦਾਰ ਸਿਕੰਦਰ ਸਿੰਘ ਨੇ ਕਿਹਾ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਰੱਖਿਆ ਗਿਆ ਹੈ ਅਤੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। 


Related News