ਤੇਜ਼ ਰਫ਼ਤਾਰ ਕਾਰ ਨੇ ਬਜ਼ੁਰਗ ਨੂੰ ਕੁਚਲਿਆ, ਮੌਤ

Monday, Dec 04, 2017 - 08:08 PM (IST)

ਤੇਜ਼ ਰਫ਼ਤਾਰ ਕਾਰ ਨੇ ਬਜ਼ੁਰਗ ਨੂੰ ਕੁਚਲਿਆ, ਮੌਤ

ਜੈਤੋ,(ਜਿੰਦਲ)— ਪਿੰਡ ਗੋਂਦਾਰਾ ਵਿਖੇ ਬੱਸ ਸਟੈਂਡ ਦੇ ਨਜ਼ਦੀਕ ਇਕ ਤੇਜ਼ ਰਫ਼ਤਾਰ ਕਾਰ ਨੇ ਸੜਕ 'ਤੇ ਪੈਦਲ ਜਾ ਰਹੇ ਬਜ਼ੁਰਗ ਨੂੰ ਕੁਚਲ ਦਿੱਤਾ, ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। 
ਇਸ ਘਟਨਾ ਦੀ ਜਾਣਕਾਰੀ ਕਿਸੇ ਰਾਹਗੀਰ ਨੇ ਸਮਾਜ ਸੇਵੀ ਸੰਸਥਾ ਗੌਮੁਖ ਸਹਾਰਾ ਲੰਗਰ ਕਮੇਟੀ ਦੇ ਪ੍ਰਧਾਨ ਨੂੰ ਦਿੱਤੀ ਪਰ ਉਨ੍ਹਾਂ ਦੇ ਆਉਣ ਤੱਕ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਬਜ਼ੁਰਗ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਗੋਂਦਾਰਾ ਵਜੋਂ ਹੋਈ ਹੈ। ਪੁਲਸ ਵੱਲੋਂ ਬਜ਼ੁਰਗ ਦੀ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ।


Related News