ਵਾਹਨ ਦੀ ਲਪੇਟ ''ਚ ਆਉਣ ਨਾਲ ਬਜ਼ੁਰਗ ਦੀ ਮੌਤ

Sunday, Jan 07, 2018 - 01:25 AM (IST)

ਵਾਹਨ ਦੀ ਲਪੇਟ ''ਚ ਆਉਣ ਨਾਲ ਬਜ਼ੁਰਗ ਦੀ ਮੌਤ

ਹੁਸ਼ਿਆਰਪੁਰ, (ਜ.ਬ.)- ਭਰਵਾਈ ਰੋਡ 'ਤੇ ਸਥਿਤ ਆਦਮਵਾਲ ਪਿੰਡ ਦੇ ਨਜ਼ਦੀਕ ਸ਼ਨੀਵਾਰ ਤੜਕੇ 5 ਵਜੇ ਦੇ ਕਰੀਬ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ 60 ਸਾਲਾ ਥਰੀ ਵੀਲਰ ਚਾਲਕ ਬਜ਼ੁਰਗ ਬਲਜੀਤ ਸੈਣੀ ਵਾਸੀ ਬਹਾਦਰਪੁਰ ਦੀ ਮੌਤ ਹੋ ਗਈ। ਹਾਦਸੇ ਬਾਰੇ ਲੋਕਾਂ ਨੂੰ ਸਵੇਰੇ ਦਿਨ ਨਿਕਲਣ ਦੇ ਬਾਅਦ ਪਤਾ ਚੱਲਿਆ। 
ਆਦਮਵਾਲ 'ਚ ਘਟਨਾ ਸਥਾਨ 'ਤੇ ਮੌਜੂਦ ਪਿੰਡ ਦੇ ਲੋਕਾਂ ਅਨੁਸਾਰ ਮ੍ਰਿਤਕ ਬਲਜੀਤ ਸੈਣੀ ਆਦਮਵਾਲ ਦੇ ਜੰਝਘਰ 'ਚ ਕਈ ਸਾਲਾਂ ਤੋਂ ਇਕੱਲਾ ਰਹਿ ਰਿਹਾ ਸੀ। ਸਵੇਰੇ  ਨਿਕਲਦੇ ਸਮੇਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਆਉਣ ਕਾਰਨ ਉਸ ਦੀ ਮੌਤ ਹੋ ਗਈ।


Related News