''ਏਕਨੂਰ ਖਾਲਸਾ'' ਫੌਜ ਨੇ ਚੁੱਕਿਆ ਤਾਂਤਰਿਕਾਂ ਨੂੰ ਜੜ੍ਹੋਂ ਖਤਮ ਕਰਨ ਦਾ ਬੀੜਾ

Tuesday, Jul 04, 2017 - 01:06 PM (IST)

ਮੋਗਾ (ਪਵਨ ਗਰੋਵਰ/ਗੋਪੀ ਰਾਊਕੇ)— ਪੰਜਾਬ ਵਿਚ ਆਏ ਦਿਨ ਅੰਧਵਿਸ਼ਵਾਸਾਂ ਵਿਚ ਪੈ ਕੇ ਆਪਣੇ ਹੀ ਘਰ ਬਰਬਾਦ ਕਰਨ ਦੀਆਂ ਖਬਰਾਂ ਮਿਲਦੀਆਂ ਹਨ। ਤਾਂਤਰਿਕ ਬੱਚਿਆਂ ਦੀਆਂ ਬਲੀਆਂ ਦੇ ਰਹੇ ਹਨ ਅਤੇ ਸਾਡੇ ਲੋਕ ਇਹ ਸਭ ਕੁਝ ਦੇਖ ਕੇ ਚੁੱਪ ਵੱਟ ਕੇ ਬੈਠੇ ਹੋਏ ਹਨ। ਪੰਜਾਬ ਦੇ ਸਿਹਤ, ਕਾਨੂੰਨ ਪ੍ਰਸ਼ਾਸਨ ਅਤੇ ਵਿਗਿਆਨਕ ਵਿਚਾਰਧਾਰਾ ਦਾ ਪ੍ਰਸਾਰ ਕਰਨ ਦੀਆਂ ਜ਼ਿੰਮੇਵਾਰੀਆਂ ਵਾਲੇ ਵਿਭਾਗਾਂ ਨੇ ਵੀ ਇਨ੍ਹਾਂ ਮਾਮਲਿਆਂ ਵਿਚ ਖਾਮੋਸ਼ੀ ਧਾਰਨ ਕੀਤੀ ਹੋਈ ਹੈ, ਜਿਸ ਕਰਕੇ ਬੰਗਾਲੀ ਤਾਂਤਰਿਕ ਅਤੇ ਸਾਧ ਬੇਖੌਫ ਹੋ ਕੇ ਔਰਤਾਂ ਦਾ ਸਰੀਰਕ, ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰ ਰਹੇ ਹਨ। ਪਰ ਹੁਣ ਇਹ ਚੁੱਪ ਟੁੱਟਣ ਜਾ ਰਹੀ ਹੈ ਅਤੇ ਤਾਂਤਰਿਕਾਂ ਦਾ ਸਫਾਇਆ ਕਰਨ ਦਾ ਬੀੜਾ ਚੁੱਕਿਆ ਹੈ ਏਕਨੂਰ ਖਾਲਸਾ ਫੌਜ ਨੇ। ਏਕਨੂਰ ਖਾਲਸਾ ਫੌਜ ਦੇ ਜ਼ਿਲਾ ਪ੍ਰਧਾਨ ਭਾਈ ਹਰਜਿੰਦਰ ਸਿੰਘ ਬਾਜੇਕੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇਸ ਮੌਕੇ ਉਨ੍ਹਾਂ ਨਾਲ ਨੰਬਰਦਾਰ ਗੁਰਮੀਤ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਬਚਿੱਤਰ ਸਿੰਘ, ਬਲਵੰਤ ਸਿੰਘ, ਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।  ਇਸ ਦੌਰਾਨ ਭਾਈ ਹਰਜਿੰਦਰ ਸਿੰਘ ਬਾਜੇਕੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ, ਗ੍ਰਹਿ ਵਿਭਾਗ, ਮਨੁੱਖ ਅਧਿਕਾਰ ਕਮਿਸ਼ਨ, ਪੰਜਾਬ ਐਂਡ ਹਰਿਆਣਾ ਹਾਈਕੋਰਟ, ਪੰਜਾਬ ਵਿਧਾਨ ਸਭਾ ਦੇ ਵਿਰੋਧੀ ਪੱਖ ਦੇ ਨੇਤਾ ਐੱਚ. ਐੱਸ. ਫੂਲਕਾ ਨੂੰ ਦਿੱਤੇ ਮੰਗ-ਪੱਤਰ 'ਚ ਮੰਗ ਕੀਤੀ ਗਈ ਹੈ ਕਿ ਲੋਕਾਂ ਦੀ ਮਾਨਸਿਕ, ਸਰੀਰਕ ਅਤੇ ਘਰੇਲੂ ਸਮੱਸਿਆਵਾਂ ਦਾ ਹੱਲ ਗਰਮ ਚਿਮਟੇ ਨਾਲ ਕੁੱਟਮਾਰ ਕਰ ਕੇ, ਚੌਂਕੀਆਂ ਲਾ ਕੇ, ਸਿਰ ਘੁੰਮਾ ਕੇ, ਲੋਕਾਂ ਦੇ ਵਾਲ ਨੋਚ ਕੇ ਅਤੇ ਭੰਗ ਵਰਗੇ ਨਸ਼ੀਲੇ ਅਤੇ ਜ਼ਹਿਰੀਲੇ ਪਦਾਰਥ ਦੇ ਧੂੰਏਂ, ਜਾਦੂ-ਟੂਣੇ ਅਤੇ ਨਰ ਬਲੀਆਂ ਆਦਿ ਰਾਹੀਂ ਗੈਰ-ਵਿਗਿਆਨਕ ਢੰਗ ਨਾਲ ਇਲਾਜ ਕਰ ਰਹੇ ਤਾਂਤਰਿਕਾਂ 'ਤੇ ਭਾਰਤੀ ਕਾਨੂੰਨ ਤਹਿਤ ਕਾਰਵਾਈ ਕਰ ਕੇ ਇਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਤਾਂਤਰਿਕਾਂ 'ਤੇ ਸਖਤ ਕਾਨੂੰਨ ਬਣਾ ਕੇ ਉਨ੍ਹਾਂ ਦੇ ਪੇਸ਼ੇ 'ਤੇ ਮੁਕੰਮਲ ਪਾਬੰਦੀ ਲਾਈ ਜਾਵੇ।
ਇਹ ਹਨ ਮੁੱਖ ਮੰਗਾਂ— 
d    ਹਰ ਬਲਾਕ ਪੱਧਰ 'ਤੇ ਮਨੋਵਿਗਿਆਨਕ ਮਾਹਿਰ ਨਿਯੁਕਤ ਕੀਤੇ ਜਾਣ।
d    ਲੋਕਾਂ ਨੂੰ ਸਿਹਤ ਸਹੂਲਤਾਂ ਸਸਤੀਆਂ ਮੁਹੱਈਆ ਕਰਵਾਈਆਂ ਜਾਣ।
d    ਤਾਂਤਰਿਕਾਂ 'ਤੇ ਸਖਤ ਕਾਨੂੰਨ ਬਣਾ ਕੇ ਉਨ੍ਹਾਂ ਦੇ ਪੇਸ਼ੇ 'ਤੇ ਮੁਕੰਮਲ ਪਾਬੰਦੀ ਲਾਈ ਜਾਵੇ।
d    ਸਰਕਾਰ ਲੋਕਾਂ ਦੀ ਵਿਗਿਆਨਕ ਵਿਚਾਰਧਾਰਾ ਵਾਲਾ ਨਜ਼ਰੀਆ ਵਿਕਸਿਤ ਕਰਨ ਲਈ ਸੱਭਿਆਚਾਰਕ ਮੁਹਿੰਮ ਚਲਾਵੇ।


Kulvinder Mahi

News Editor

Related News