'ਲਵ ਮੈਰਿਜ' ਦਾ ਭਿਆਨਕ ਅੰਜਾਮ, ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ 19 ਸਾਲਾ ਨਵੀਂ ਵਿਆਹੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
Monday, Sep 23, 2024 - 07:14 PM (IST)

ਨਵਾਂਸ਼ਹਿਰ (ਤ੍ਰਿਪਾਠੀ)-ਲਵ ਮੈਰਿਜ ਕਰਨ ਵਾਲੀ 19 ਸਾਲਾ ਨਵ-ਵਿਆਹੁਤਾ ਵੱਲੋਂ ਸੱਸ-ਸਹੁਰੇ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਰਬਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਮਹਿਤਪੁਰ ਥਾਣਾ ਸਦਰ ਬਲਾਚੌਰ ਨੇ ਦੱਸਿਆ ਕਿ ਉਸ ਦੀ ਵੱਡੀ ਕੁੜੀ ਦੀ ਮੌਤ ਹੋ ਚੁੱਕੀ ਹੈ ਅਤੇ 19 ਸਾਲਾ ਛੋਟੀ ਕੁੜੀ ਦਸਵੀਂ ਤੱਕ ਪੜ੍ਹੀ ਹੋਈ ਸੀ।
ਉਸ ਨੇ ਦੱਸਿਆ ਕਿ ਉਸ ਦੀ ਕੁੜੀ ਕਮਲਪ੍ਰੀਤ ਕੌਰ ਜਦੋਂ 17 ਸਾਲ ਦੀ ਸੀ ਤਾਂ ਉਹ ਆਪਣੀ ਮਰਜ਼ੀ ਨਾਲ ਸੁਖਦੀਪ ਪੁੱਤਰ ਸਤਪਾਲ ਵਾਸੀ ਜਾਡਲਾ ਨਾਲ ਪ੍ਰੇਮ-ਸੰਬੰਧ ਹੋਣ ਕਾਰਨ ਚਲੀ ਗਈ ਸੀ। ਇਸ ਸਬੰਧੀ ਉਨ੍ਹਾਂ ਥਾਣਾ ਬਲਾਚੌਰ ਵਿਚ ਦਰਖ਼ਾਸਤ ਦਿੱਤੀ ਸੀ। ਥਾਣਾ ਬਲਾਚੌਰ ਵਿਚ ਉਨ੍ਹਾਂ ਦੀ ਕੁੜੀ ਉਨ੍ਹਾਂ ਨਾਲ ਆਉਣ ਲਈ ਸਹਿਮਤ ਨਾ ਹੋਣ ਕਾਰਨ ਉਸ ਨੂੰ ਨਾਰੀ ਨਿਕੇਤਨ ਜਲੰਧਰ ਭੇਜ ਦਿੱਤਾ ਸੀ। ਕਰੀਬ ਇਕ ਸਾਲ ਪਹਿਲਾਂ ਉਸ ਦੀ ਉਮਰ 18 ਸਾਲ ਦੀ ਹੋ ਗਈ ਸੀ ਤਾਂ ਉਹ ਉਨ੍ਹਾਂ ਕੋਲ ਘਰ ਆਉਣ ਦੀ ਥਾਂ ’ਤੇ ਸੁਖਦੀਪ ਦੇ ਘਰ ਜਾਡਲਾ ਚਲੀ ਗਈ ਸੀ।
ਇਹ ਵੀ ਪੜ੍ਹੋ- ਬੁੱਢੇ ਨੂੰ ਚੜ੍ਹੀ ਜਵਾਨੀ, 64 ਸਾਲਾ ਬਜ਼ੁਰਗ ਨੇ 16 ਸਾਲਾ ਕੁੜੀ ਨਾਲ ਕੀਤਾ ਉਹ ਜੋ ਸੋਚਿਆ ਨਾ ਸੀ
ਉਸ ਨੇ ਦੱਸਿਆ ਉਹ ਆਪਣੇ ਘਰ ਵਾਲੇ ਫੋਨ ਤੋਂ ਉਨ੍ਹਾਂ ਨਾਲ ਕਦੇ-ਕਦੇ ਗੱਲ ਕਰਦੀ ਸੀ। ਕਰੀਬ ਇਕ ਹਫ਼ਤੇ ਪਹਿਲਾਂ ਉਸ ਦਾ ਫੋਨ ਆਇਆ ਸੀ ਕਿ ਉਸ ਦੇ ਪਤੀ ਦੇ ਵਿਦੇਸ਼ (ਦੁਬਈ) ਜਾਣ ਕਾਰਨ ਉਸ ਦੀ ਸੱਸ ਅਮਰਜੀਤ ਕੌਰ ਅਤੇ ਸਹੁਰਾ ਸਤਪਾਲ ਉਸ ਦੇ ਪੇਕੇ ਦੀ ਜ਼ਮੀਨ ’ਚ ਹੱਸਾ ਲਿਆਉਣ ਲਈ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ, ਜਿਸ ਤੋਂ ਉਹ ਕਾਫ਼ੀ ਦੁਖ਼ੀ ਹੈ। ਉਸ ਨੇ ਦੱਸਿਆ ਕਿ ਪਿੰਡ ਜਾਡਲਾ ਦੇ ਇਕ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦੀ ਕੁੜੀ ਨੇ ਰਾਤ ਸਮੇਂ ਆਪਣੇ ਕਮਰੇ ’ਚ ਲੱਗੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ। ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਕਤ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮ੍ਰਿਤਕਾ ਦੇ ਸੱਸ-ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- 8 ਸਾਲ ਪਹਿਲਾਂ ਕਰਵਾਈ 'ਲਵ ਮੈਰਿਜ', ਹੁਣ ਗਰਲਫਰੈਂਡ ਨਾਲ ਭੱਜਿਆ 3 ਬੱਚਿਆਂ ਦਾ ਪਿਓ, ਫਿਰ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ