ਰੈਗੁਲਰ ਕਰਨ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ ''ਤੇ ਚੜੇ ਅਧਿਆਪਕ (ਵੀਡੀਓ)
Sunday, Nov 06, 2016 - 08:29 PM (IST)
ਬਠਿੰਡਾ — ਮੰਗਾਂ ਨੂੰ ਲੈ ਕੇ ਇਕ ਵਾਰ ਫਿਰ ਈ. ਜੀ. ਐੱਸ. ਅਧਿਆਪਕਾਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ।
ਇਸ ਦੇ ਚਲਦੇ ਬਠਿੰਡਾ ''ਚ ਰੈਗੁਲਰ ਕਰਨ ਦੀ ਮੰਗ ਨੂੰ ਲੈ ਕੇ ਸਵੇਰੇ 3 ਵਜੇ ਈ. ਜੀ. ਐੱਸ. ਅਧਿਆਪਕ ਗੋਲ ਡਿੱਗੀ ਦੇ ਨੇੜੇ ਪਾਣੀ ਦੀ ਟੈਂਕੀ ''ਤੇ ਚੜ੍ਹ ਗਏ। ਕਰੀਬ 9 ਘੰਟੇ ਤੋਂ ਪਾਣੀ ਦੀ ਟੈਂਕੀ ''ਤੇ ਚੜ੍ਹੇ ਇਨ੍ਹਾਂ ਅਧਿਆਪਕਾਂ ਦੀ ਮੰਗ ਹੈ ਕਿ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਹੀ ਸੰਘਰਸ਼ ਖਤਮ ਕਰਾਗੇਂ।