Punjab : ਡਿਫਾਲਟਰਾਂ ਨੂੰ ਲੈ ਕੇ ਸਖ਼ਤ ਫ਼ੈਸਲਾ, ਵੱਡੇ ਪੱਧਰ ''ਤੇ ਸ਼ੁਰੂ ਹੋਈ ਕਾਰਵਾਈ

Monday, Apr 14, 2025 - 05:11 PM (IST)

Punjab : ਡਿਫਾਲਟਰਾਂ ਨੂੰ ਲੈ ਕੇ ਸਖ਼ਤ ਫ਼ੈਸਲਾ, ਵੱਡੇ ਪੱਧਰ ''ਤੇ ਸ਼ੁਰੂ ਹੋਈ ਕਾਰਵਾਈ

ਬਠਿੰਡਾ (ਵਿਜੇ ਵਰਮਾ) : ਨਗਰ ਨਿਗਮ ਬਠਿੰਡਾ ਨੇ ਪ੍ਰਾਪਰਟੀ ਟੈਕਸ ਵਸੂਲੀ ਦੇ ਮਾਮਲੇ 'ਚ ਹੁਣ ਸਖ਼ਤ ਰੁਖ ਅਪਣਾ ਲਿਆ ਹੈ। ਆਰਥਿਕ ਵਰ੍ਹਾ 2024-25 ਲਈ ਨਿਰਧਾਰਤ 18.15 ਕਰੋੜ ਰੁਪਏ ਦੇ ਅੰਕੜੇ 'ਚੋਂ ਨਿਗਮ ਹੁਣ ਤੱਕ ਸਿਰਫ 15.65 ਕਰੋੜ ਰੁਪਏ ਹੀ ਵਸੂਲ ਸਕਿਆ ਹੈ। ਲਗਭਗ 2.50 ਕਰੋੜ ਰੁਪਏ ਦਾ ਟੈਕਸ ਹੁਣ ਵੀ ਬਕਾਇਆ ਹੈ, ਜਿਸਨੂੰ 19,867 ਡਿਫਾਲਟਰ ਯੂਨਿਟਾਂ ਤੋਂ ਵਸੂਲ ਕੀਤਾ ਜਾਣਾ ਹੈ। ਵਸੂਲੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਲਈ ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ 'ਤੇ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰੀਟੈਂਡੈਂਟ ਦੀ ਅਗਵਾਈ ਹੇਠ ਸਬ ਇੰਸਪੈਕਟਰਾਂ ਅਤੇ ਕਲਰਕਾਂ ਨੂੰ ਆਪੋ-ਆਪਣੇ ਜ਼ੋਨ ਵਿਚ ਡਿਫਾਲਟਰ ਯੂਨਿਟਾਂ ਦੀ ਸੂਚੀ ਸੌਂਪੀ ਗਈ ਹੈ। ਹੁਣ ਇਹ ਟੀਮਾਂ ਮੈਦਾਨ 'ਚ ਨਿਕਲ ਕੇ ਘਰਾਂ ਅਤੇ ਦੁਕਾਨਾਂ 'ਤੇ ਨੋਟਿਸ ਦੇ ਰਹੀਆਂ ਹਨ। ਸਿਰਫ ਕਾਗਜ਼ੀ ਕਾਰਵਾਈ ਤੱਕ ਸੀਮਤ ਨਾ ਰਹਿ ਕੇ ਹੁਣ ਡਿਫਾਲਟਰਾਂ ਦੇ ਦਰਵਾਜ਼ਿਆਂ 'ਤੇ ਦਸਤਕ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲ ਵਿਚ ਹੈਰਾਨ ਕਰਨ ਵਾਲੀ ਘਟਨਾ, ਪੂਰੇ ਪਿੰਡ ਵਿਚ ਪੈ ਗਿਆ ਰੌਲਾ

ਸੀਲਿੰਗ ਦੀ ਚੇਤਾਵਨੀ, ਵੱਡੇ ਡਿਫਾਲਟਰਾਂ ਉੱਤੇ ਪਹਿਲਾਂ ਕਾਰਵਾਈ

ਨਗਰ-ਨਿਗਮ ਨੇ ਲੰਬੇ ਸਮੇਂ ਤੋਂ ਟੈਕਸ ਨਾ ਭਰਨ ਵਾਲੀਆਂ ਵੱਡੀਆਂ ਕਮਰਸ਼ੀਅਲ ਯੂਨਿਟਾਂ ਵਿਰੁੱਧ ਸੀਲਿੰਗ ਦੀ ਕਾਰਵਾਈ ਦੀ ਤਿਆਰੀ ਕਰ ਲਈ ਹੈ। ਜਿਨ੍ਹਾਂ 'ਤੇ ਲੱਖਾਂ ਰੁਪਏ ਦਾ ਟੈਕਸ ਬਕਾਇਆ ਹੈ, ਉਨ੍ਹਾਂ ਉੱਤੇ ਤਰਜੀਹੀ ਅਧਾਰ 'ਤੇ ਕਾਰਵਾਈ ਹੋਵੇਗੀ। ਨਿਗਮ ਸੁਪਰੀਟੈਂਡੈਂਟ ਪ੍ਰਦੀਪ ਮਿੱਤਲ ਨੇ ਦੱਸਿਆ ਕਿ ਸਾਲ 2013 ਤੋਂ ਹੁਣ ਤੱਕ ਟੈਕਸ ਨਾ ਭਰਨ ਵਾਲਿਆਂ ਨੂੰ ਹੁਣ 20% ਪੈਨਲਟੀ ਅਤੇ 18% ਵਿਆਜ ਦੇਣਾ ਪਵੇਗਾ। ਦੂਜੇ ਪਾਸੇ, 2025-26 ਦਾ ਟੈਕਸ ਸਮੇਂ ਸਿਰ ਭਰਨ ਵਾਲਿਆਂ ਨੂੰ 10% ਦੀ ਛੋਟ ਮਿਲੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

ਅੰਕੜਿਆਂ ਦੀ ਜ਼ੁਬਾਨੀ: ਕਿੱਥੇ ਖੜੀ ਹੈ ਟੈਕਸ ਵਸੂਲੀ

ਬਠਿੰਡਾ ਸ਼ਹਿਰ ਵਿਚ ਕੁੱਲ 95,429 ਯੂਨਿਟ ਹਨ, ਜਿਨ੍ਹਾਂ ਵਿਚੋਂ 47,454 ਯੂਨਿਟ ਟੈਕਸ ਯੋਗ ਹਨ। ਇਨ੍ਹਾਂ ਵਿਚੋਂ 27,587 ਯੂਨਿਟ 2024-25 ਦਾ ਟੈਕਸ ਭਰ ਚੁੱਕੀਆਂ ਹਨ, ਜਦਕਿ 19,867 ਯੂਨਿਟ ਅਜੇ ਵੀ ਡਿਫਾਲਟਰ ਹਨ। ਅੰਕੜਿਆਂ ਮੁਤਾਬਕ ਰਿਹਾਇਸ਼ੀ ਯੂਨਿਟ ਦਾ 31,636 ਵਿਚੋਂ 18,955 ਨੇ ਟੈਕਸ ਭਰਿਆ ਹੈ ਜਦਕਿ 12,681 ਬਕਾਇਆ। ਇਸ ਤੋਂ ਇਲਾਵਾ ਕਮਰਸ਼ੀਅਲ ਯੂਨਿਟ ਦਾ 15,818 ਵਿੱਚੋਂ 8,632 ਨੇ ਟੈਕਸ ਭਰਿਆ ਹੈ, 7,186 ਨੇ ਨਹੀਂ। ਪਿਛਲੇ ਸਾਲਾਂ ਦੇ ਰੁਝਾਨ ਦੇਖਿਆਂ ਹਰ ਸਾਲ ਲਗਭਗ 40-50% ਕਮਰਸ਼ੀਅਲ ਯੂਨਿਟਾਂ ਅਤੇ 10-12 ਹਜ਼ਾਰ ਰਿਹਾਇਸ਼ੀ ਯੂਨਿਟ ਟੈਕਸ ਨਹੀਂ ਭਰਦੇ। ਨਿਗਮ ਇਸ ਵਾਰੀ ਇਨ੍ਹਾਂ ਡਿਫਾਲਟਰਾਂ 'ਤੇ ਖਾਸ ਨਿਗਰਾਨੀ ਰੱਖ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਲੋਕਾਂ ਦੇ ਖਾਤਿਆਂ 'ਚ ਆਉਣਗੇ 51000-51000, ਜਾਣੋ ਕਿਸ ਨੂੰ ਮਿਲੇਗਾ ਲਾਭ

ਨਿਗਮ ਦੀ ਸਖ਼ਤੀ ਪਿੱਛੇ ਮਕਸਦ

ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ 30 ਅਪ੍ਰੈਲ 2025 ਤੱਕ ਸਾਰਾ ਬਕਾਇਆ ਟੈਕਸ ਵਸੂਲ ਕਰਨਾ ਹੈ, ਤਾਂ ਜੋ ਆਰਥਿਕ ਵਰ੍ਹੇ 2024-25 ਦੀ ਟੈਕਸ ਰਿਕਵਰੀ ਪੂਰੀ ਹੋ ਸਕੇ। ਇਸ ਦਿਸ਼ਾ ਵਿਚ ਨੋਟਿਸ ਭੇਜਣ, ਮੈਦਾਨੀ ਦੌਰੇ ਅਤੇ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।

ਨਿਗਮ ਦੀ ਅਪੀਲ

ਨਗਰ ਨਿਗਮ ਵਲੋਂ ਸ਼ਹਿਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਆਪਣਾ ਪ੍ਰਾਪਰਟੀ ਟੈਕਸ ਭਰਨ ਤਾਂ ਜੋ ਪੈਨਲਟੀ ਅਤੇ ਵਿਆਜ ਤੋਂ ਬਚ ਸਕਣ। ਨਾਲ ਹੀ, ਨਾਗਰਿਕ ਸਹਿਯੋਗ ਦੇਣ ਤਾਂ ਜੋ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਰੁਕਾਵਟ ਨਾ ਆਵੇ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਸੇਵਾ ਮੁਕਤੀ ਦੀ ਉਮਰ ਹੱਦ ਵਿਚ ਵਾਧਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News