ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਪੁਲਸ ਦੀ ਗੱਡੀ ਵਾਲੀ ਵੀਡੀਓ ਨੇ ਮਚਾਇਆ ਤਹਿਲਕਾ
Tuesday, Apr 22, 2025 - 05:16 PM (IST)

ਬਲਾਚੌਰ (ਬ੍ਰਹਮਪੁਰੀ) : ਪੁਲਸ ਉਪ ਮੰਡਲ ਦਫਤਰ ਬਲਾਚੌਰ ਅਧੀਨ ਆਉਂਦੇ ਇਕ ਥਾਣੇ ਦੇ ਐੱਸ. ਐੱਚ. ਓ. ਦੀ ਇਕ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਸਾਫ ਤੌਰ 'ਤੇ ਦੇਖਿਆ ਤੇ ਸੁਣਿਆ ਜਾ ਸਕਦਾ ਹੈ ਕਿ ਇਕ ਪੁਲਸ ਥਾਣੇ ਦਾ ਐੱਸ. ਐੱਚ. ਓ ਜਿਸ ਦਾ ਨਾਮ ਵੀ ਲਿਆ ਜਾ ਰਿਹਾ ਹੈ, ਤੇਜ਼ੀ ਨਾਲ ਗੱਡੀ ਭਜਾ ਕੇ ਲਿਜਾ ਰਿਹਾ ਹੈ। ਵੀਡੀਓ ਵਿਚ ਕੋਈ ਵਿਅਕਤੀ ਆਖ ਰਿਹਾ ਹੈ ਕਿ ਉਕਤ ਐੱਸ. ਐੱਚ. ਓ. ਚਿੱਟਾ ਵਿਕਾ ਰਿਹਾ ਹੈ। ਇਸ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਪੁਲਸ ਦੀ ਗੱਡੀ ਜਿਸ ਵਿਚ ਇਕ ਵਿਅਕਤੀ ਬੈਠਾ ਹੈ ਤਾਂ ਇਕ ਵਿਅਕਤੀ ਗੱਡੀ ਦੀ ਚਾਬੀ ਕੱਢਣ ਦੀ ਕੋਸ਼ਿਸ਼ ਕਰਦਾ ਹੈ ਅਤੇ ਰੌਲਾ ਪਾਉਂਦਾ ਹੈ ਕਿ ਮੈਂ ਤੁਹਾਨੂੰ ਭੱਜਣ ਨਹੀਂ ਦੇਣਾ ਫਿਰ ਗੱਡੀ ਦੀ ਅਗਲੀ ਸੀਟ ਰਾਹੀਂ ਇਕ ਵਿਅਕਤੀ ਭੱਜ ਕੇ ਗੱਡੀ ਵਿਚ ਚੜ੍ਹ ਜਾਂਦਾ ਹੈ ਅਤੇ ਗੱਡੀ ਭਜਾ ਲਈ ਜਾਂਦੀ ਹੈ।
ਇਹ ਵੀ ਪੜ੍ਹੋ : ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਚਿਤਾਵਨੀ, ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ
ਕੀ ਕਹਿੰਦੇ ਹਨ ਥਾਣਾ ਮੁਖੀ
ਇਸ ਬਾਰੇ ਜਦੋਂ ਥਾਣਾ ਮੁਖੀ ਰਣਜੀਤ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਨਸ਼ਾ ਤਸਕਰਾਂ ਖ਼ਿਲਾਫ ਮੁਹਿੰਮ ਦੌਰਾਨ ਪਿੰਡ ਮਾਣੇਵਾਲ ਵਿਖੇ ਗਏ ਸਨ ਪਰ ਤਸਕਰਾਂ ਨੇ ਪੁਲਸ ਪਾਰਟੀ ਨਾਲ ਮਾੜਾ ਵਿਵਹਾਰ ਕੀਤਾ। ਉਸ ਸਮੇਂ ਘੱਟ ਫੋਰਸ ਹੋਣ ਕਰਕੇ ਉਨ੍ਹਾਂ ਨੇ ਮੌਕਾ ਵਿਚਾਰਿਆ ਅਤੇ ਉਥੋਂ ਆ ਗਏ। ਫਿਰ ਭਾਰੀ ਫੋਰਸ ਲੈ ਕੇ ਉੱਚ ਅਧਿਕਾਰੀਆਂ ਨਾਲ ਪਿੰਡ ਮਾਣੇਵਾਲ ਪਹੁੰਚੇ ਉਦੋਂ ਤਕ ਕਥਿਤ ਦੋਸ਼ੀ ਫਰਾਰ ਹੋ ਗਏ ਸਨ। ਐੱਸ. ਐੱਚ. ਓ. ਰਣਜੀਤ ਸਿੰਘ ਦੇ ਦੱਸਣ ਅਨੁਸਾਰ ਥਾਣਾ ਕਾਠਗੜ੍ਹ ਵਿਖੇ ਬੀਤੇ ਦਿਨੀਂ ਐੱਫ. ਆਈ. ਆਰ 43 ਨੰਬਰ ਦਰਜ ਕਰ ਲਈ ਗਈ ਹੈ ਅਤੇ ਨਸ਼ਾ ਤਸਕਰਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਬੁਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
ਪੁਲਸ ਨੇ ਫੜੇ ਸੀ ਤਸਕਰ
ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਨਸ਼ਾ ਤਸਕਰ ਫੜ ਲਏ ਸਨ ਅਤੇ ਗੱਡੀ ਵਿਚ ਵੀ ਬਿਠਾ ਲਏ ਸਨ ਪਰ ਕਥਿਤ ਦੋਸ਼ੀਆਂ ਨੇ ਪੁਲਸ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਕਿਸੇ ਵੱਡੇ ਵਿਅਕਤੀ ਦੀ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਨਾਲ ਉਕਤ ਮਾਮਲਾ ਠੰਡੇ ਬਸਤੇ ਵਿਚ ਪਾ ਦਿੱਤਾ ਸੀ ਪਰ ਪੁਲਸ ਵਾਲਿਆਂ ਦੀ ਮੌਕੇ ਤੋਂ ਭੱਜਦਿਆਂ ਦੀ ਵੀਡੀਓ ਵਾਇਰਲ ਹੋਣ ਨਾਲ 19 ਅਪ੍ਰੈਲ ਦੇ ਮਾਮਲੇ ਦੀ ਐੱਫ. ਆਈ. ਆਰ. ਪੁਲਸ 21 ਅਪ੍ਰੈਲ ਨੂੰ ਦਰਜ ਕਰਦੀ ਹੈ ਜੋ ਕਿ ਪੁਲਸ ਦੀ ਕਾਰਵਾਈ ਉਤੇ ਕਈ ਸਵਾਲ ਖੜੇ ਕਰਦੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਅਦਾਲਤ ਬਾਹਰ ਅੰਨ੍ਹੇਵਾਹ ਫਾਇਰਿੰਗ, ਸ਼ਰੇਆਮ ਮਾਰ 'ਤਾ ਮੁੰਡਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e