ਬੇਗੋਵਾਲ ''ਚ ਲੱਗੀ ਭਿਆਨਕ ਅੱਗ, 12 ਏਕੜ ਕਣਕ ਦੀ ਫ਼ਸਲ ਤੇ ਟਰੈਕਟਰ ਸੜ ਕੇ ਹੋਇਆ ਸੁਆਹ

Saturday, Apr 26, 2025 - 05:41 PM (IST)

ਬੇਗੋਵਾਲ ''ਚ ਲੱਗੀ ਭਿਆਨਕ ਅੱਗ, 12 ਏਕੜ ਕਣਕ ਦੀ ਫ਼ਸਲ ਤੇ ਟਰੈਕਟਰ ਸੜ ਕੇ ਹੋਇਆ ਸੁਆਹ

ਬੇਗੋਵਾਲ (ਬੱਬਲਾ)-ਕਸਬਾ ਬੇਗੋਵਾਲ ਦੇ ਨਜ਼ਦੀਕੀ ਪਿੰਡ ਬਲੋਚੱਕ ਵਿਖੇ ਕਿਸਾਨਾਂ ਵੱਲੋਂ ਪੁੱਤਾਂ ਵਾਂਗੂ ਪਾਲੀ ਗਈ ਕਰੀਬ 12 ਏਕੜ ਕਣਕ ਅਤੇ 250 ਏਕੜ ਦੇ ਕਰੀਬ ਨਾੜ ਤੋਂ ਇਲਾਵਾ ਅੱਗ ਬੁਝਾਉਣ ਵਾਲੇ ਕਿਸਾਨ ਦੇ ਟਰੈਕਟਰ ਵੀ ਸੜ ਕੇ ਸੁਆਹ ਹੋ ਗਿਆ।  ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਨਰਿੰਦਰ ਸਿੰਘ ਗੁੱਲੂ ਪੁੱਤਰ ਨਿਰੰਜਨ ਸਿੰਘ ਵਾਸੀ ਬੱਲੋਚਕ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਚੌਹਾਨਾ ਵੱਲ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਈ ਸੀ, ਜੋ ਤੇਜ਼ ਹਵਾ ਚੱਲਣ ਨਾਲ ਪਿੰਡ ਬਲੋਂਚੱਕ ਦੇ ਆਸਪਾਸ ਆ ਗਈ, ਜਿਸ ਨਾਲ ਕਿਸਾਨਾਂ ਦੀ ਕਰੀਬ 12 ਏਕੜ ਕਣਕ ਅਤੇ 250 ਏਕੜ ਦੇ ਕਰੀਬ ਨਾੜ ਨੂੰ ਅੱਗ ਲੱਗੀ ਗਈ, ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਅੱਗ 'ਤੇ ਕਾਬੂ ਪਾਉਣਾ ਕਾਫ਼ੀ ਮੁਸ਼ਕਿਲ ਹੋਇਆ ਸੀ। ਜਿੱਥੇ ਕਿ ਕਿਸਾਨਾਂ ਨੇ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਭਿਆਨਕ ਅੱਗ ਨੇ ਇਕ ਕਿਸਾਨ ਸਰਬਜੀਤ ਸਿੰਘ ਪੁੱਤਰ ਸਰੂਪ ਸਿੰਘ ਦਾ ਅਰਜਨ 605 ਮਾਰਕਾ ਟਰੈਕਟਰ ਵੀ ਆਪਣੀ ਚਪੇਟ ਵਿੱਚ ਲੈ ਲਿਆ। 

ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ, ਮਚੀ ਖਲਬਲੀ, ਜੇਕਰ ਨਾ ਕੀਤਾ ਇਹ ਕੰਮ ਤਾਂ...

PunjabKesari

ਕਿਸਾਨ ਆਗੂ ਨੇ ਦੱਸਿਆ ਕਿ ਪਿੰਡ ਬੱਲੋਚੱਕ ਵਿਖੇ ਪਲਵਿੰਦਰ ਸਿੰਘ ਪੁੱਤਰ ਨਿਰੰਜਨ ਸਿੰਘ ਅਤੇ ਸਰਬਜੀਤ ਸਿੰਘ ਪੁੱਤਰ ਸਰੂਪ ਸਿੰਘ ਜਿਸ ਨੇ ਠੇਕੇ ਅਤੇ ਜ਼ਮੀਨ ਲੈ ਕੇ ਕਣਕ ਬੀਜੀ ਹੋਈ ਸੀ, ਉਸ ਦੀ 2 ਕਿੱਲੇ, ਉਨਾਂ ਦੀ ਆਪਣੀ 6 ਕਿੱਲੇ, ਰਜਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਬੱਲੋਚਕ ਦੀ 1 ਕਿੱਲਾ, ਕਰਮਜੀਤ ਸਿੰਘ ਪੁੱਤਰ ਤਾਰਾ ਸਿੰਘ 1 ਕਿਲਾ ਕਣਕ ਅੱਗ ਲੱਗਣ ਕਾਰਨ ਸੜ ਕੇ ਕਾਫ਼ੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਿੱਥੇ ਕਿ ਕਿਸਾਨਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਕਿਸਾਨਾਂ ਦੀ ਫ਼ਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।

PunjabKesari

ਇਹ ਵੀ ਪੜ੍ਹੋ: Punjab: 5 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਫ਼ੌਜੀ ਨਾਲ ਹੋਇਆ ਸੀ ਵਿਆਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News