ਦੇਰ ਰਾਤ ਕਣਕ ਦੀ ਨਾੜ ਨੂੰ ਲੱਗੀ ਭਿਆਨਕ ਅੱਗ, 50 ਏਕੜ ਕਣਕ ਤੇ ਨਾੜ ਸੜ ਕੇ ਸੁਆਹ (ਵੀਡੀਓ)
Friday, Apr 18, 2025 - 11:12 PM (IST)

ਫਰੀਦਕੋਟ (ਜਗਤਾਰ) : ਪੰਜਾਬ ਦੇ ਫਰੀਦਕੋਟ ਤੋਂ ਦੇਰ ਰਾਤ ਵੱਡੀ ਘਟਨਾ ਸਾਹਮਣੇ ਆ ਰਹੀ ਹੈ। ਇਥੇ ਇਕ ਪਿੰਡ ਵਿਚ ਖੇਤਾਂ ਨੂੰ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ 50 ਏਕੜ ਦੇ ਕਰੀਬ ਨਾੜ ਤੇ ਕਣਕ ਸੜ ਕੇ ਸੁਆਹ ਹੋ ਗਈ ਹੈ।
ਵੱਡੀ ਵਾਰਦਾਤ! ਕਬਜ਼ਾ ਕਰਨ ਲਈ ਘਰ 'ਚ ਦਾਖਲ ਹੋਏ ਅਣਪਛਾਤੇ, ਚੱਲੀਆਂ ਕਿਰਪਾਨਾਂ (ਵੀਡੀਓ)
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੇਵੀ ਵਾਲਾ 'ਚੋਂ ਸਾਹਮਣੇ ਆਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਅੱਗ ਨੂੰ ਬੁਝਾਉਣ ਲਈ ਸਖਤ ਮਿਹਨਤ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਨੇੜਲੇ ਪਿੰਡਾਂ ਦੇ ਲੋਕਾਂ ਦੇ ਉੱਦਮ ਸਦਕਾ ਅੱਗ 'ਤੇ ਸਖਤ ਮਿਹਨਤ ਸਦਕਾ ਕਾਬੂ ਗਿਆ। ਇਸ ਦੌਰਾਨ ਲੋਕਾਂ ਨੇ ਪ੍ਰਸ਼ਾਸਨ ਤੇ ਫ਼ਿਰਬ੍ਰਗੇਡ 'ਤੇ ਦੇਰੀ ਨਾਲ ਪਹੁੰਚਣ ਦੇ ਇਲਜ਼ਾਮ ਲਾਏ ਹਨ।
ਅੰਮ੍ਰਿਤਸਰ 'ਚ ਐਨਕਾਊਂਟਰ! ਮੁਕਾਬਲੇ 'ਚ ਦੋ ਗੈਂਗਸਟਰ ਜ਼ਖਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8