ਵੱਡੀ ਖ਼ਬਰ : ਇੱਕੋ ਪ੍ਰਾਇਮਰੀ ਸਕੂਲ 6 ਅਧਿਆਪਕ ਸਸਪੈਂਡ
Thursday, Apr 17, 2025 - 10:31 AM (IST)

ਲੁਧਿਆਣਾ (ਵਿੱਕੀ) : ਹਲਕਾ ਪੱਛਮੀ ’ਚ ਹੋਣ ਵਾਲੀ ਉਪ ਚੋਣ ਦੀ ਤਾਰੀਖ਼ ਤਾਂ ਅਜੇ ਐਲਾਨ ਨਹੀਂ ਹੋਈ ਹੈ ਪਰ ਇਸ ਐਲਾਨ ਤੋਂ ਪਹਿਲਾਂ ਹੀ ਅਧਿਆਪਕਾਂ ’ਤੇ ਚੋਣ ਡਿਊਟੀ ’ਚ ਅਣਗਹਿਲੀ ਵਰਤਣ ਨੂੰ ਲੈ ਕੇ ਕਾਰਵਾਈ ਸ਼ੁਰੂ ਹੋ ਗਈ ਹੈ। ਇਸੇ ਲੜੀ ਤਹਿਤ ਇਕ ਹੀ ਪ੍ਰਾਇਮਰੀ ਸਕੂਲ ਦੇ 6 ਅਧਿਆਪਕਾਂ ਨੂੰ ਸਸਪੈਂਡ ਕਰਨ ਦੇ ਆਦੇਸ਼ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਕਮ ਏ. ਡੀ. ਸੀ. ਵਿਕਾਸ ਵੱਲੋਂ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਬਿਜਲੀ ਦੇ ਬਿੱਲਾਂ ਨੂੰ ਲੈ ਕੇ ਪੰਜਾਬ ਪਾਵਰਕਾਮ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਨਵੇਂ ਹੁਕਮ
ਸਸਪੈਂਡ ਕੀਤੇ ਗਏ ਸਾਰੇ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸੁਨੇਤ ਦੇ ਹਨ। ਉਕਤ ਸਬੰਧੀ ਜਾਰੀ ਆਦੇਸ਼ਾਂ ’ਚ ਕਿਹਾ ਗਿਆ ਹੈ ਕਿ ਸਸਪੈਂਡ ਕੀਤੇ ਅਧਿਆਪਕਾਂ ਦੀ ਡਿਊਟੀ 12 ਅਪ੍ਰੈਲ ਨੂੰ ਬਤੌਰ ਬੀ.ਐੱਲ.ਓ. ਵਜੋਂ ਲਗਾਈ ਗਈ ਸੀ ਪਰ ਉਕਤ ਕਰਮਚਾਰੀ 15 ਅਪ੍ਰੈਲ ਤੱਕ ਵੀ ਆਪਣੀ ਡਿਊਟੀ ਜੁਆਇਨ ਨਹੀਂ ਕਰ ਸਕੇ, ਜਿਸ ਕਾਰਨ ਆਉਣ ਵਾਲੀਆਂ ਉਪ ਚੋਣਾਂ ਦੀਆਂ ਤਿਆਰੀਆਂ ਦੇ ਕੰਮਾਂ ’ਚ ਦੇਰੀ ਹੋਈ ਹੈ। ਅਧਿਕਾਰੀ ਅਨੁਸਾਰ ਜਦੋਂ ਉਕਤ ਅਧਿਆਪਕਾਂ ਦੀ ਬੀ. ਐੱਲ. ਓ. ਡਿਊਟੀ ’ਤੇ ਗੈਰ-ਹਾਜ਼ਰੀ ਬਾਰੇ ਸਕੂਲ ਮੁਖੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੂੰ ਚੋਣ ਡਿਊਟੀ ’ਤੇ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਜਾ ਚੁਕੇ ਹਨ ਪਰ ਇਸ ਦੇ ਬਾਵਜੂਦ ਉਹ ਆਪਣੀ ਚੋਣ ਡਿਊਟੀ ’ਤੇ ਹਾਜ਼ਰ ਨਹੀਂ ਹੋਏ।
ਇਹ ਵੀ ਪੜ੍ਹੋ : Punjab ਦੇ ਲੱਖਾਂ ਸਮਾਰਟ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਤਾਂ ਨਹੀਂ ਮਿਲੇਗਾ ਮੁਫਤ ਰਾਸ਼ਨ...
ਇਨ੍ਹਾਂ ’ਤੇ ਕੀਤੀ ਗਈ ਕਾਰਵਾਈ
ਜਿਨ੍ਹਾਂ ਅਧਿਆਪਕਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿਚ ਉਮਾ ਸ਼ਰਮਾ, ਪ੍ਰਾਇਮਰੀ ਕੇਡਰ, ਗੁਰਵਿੰਦਰ ਕੌਰ, ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਜਸਪ੍ਰੀਤ, ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਸਰਬਜੀਤ ਕੌਰ, ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਹਰਦੀਪ ਕੌਰ, ਐਸੋਸੀਏਟ ਟੀਚਰ ਅਤੇ ਮਨਮਿੰਦਰ ਕੌਰ, ਐਸੋਸੀਏਟ ਟੀਚਰ ਸ਼ਾਮਲ ਹਨ।
ਇਹ ਵੀ ਪੜ੍ਹੋ : ਇੰਤਕਾਲਾਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ, ਪੰਜਾਬ 'ਚ ਜਾਰੀ ਹੋਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e