10 ਏਕੜ ਕਣਕ ਦੀ ਫਸਲ ਸੜ ਕੇ ਸੁਆਹ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
Thursday, Apr 17, 2025 - 06:56 PM (IST)

ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਖੇਤਰ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਅਧੀਨ ਆਉਦੇ ਪਿੰਡ ਸੁੰਦਰ ਚੱਕ ਤੇ ਮਾਨ ਸਿੰਘਪੁਰ ਦੇ ਵਿਚਕਾਰ ਦੋਨਾਂ ਹੀ ਪਿੰਡਾਂ ਦੇ ਲਗਭਗ 10 ਏਕੜ ਰਕਬੇ ਵਿੱਚ ਖੜੀ ਕਣਕ ਨੂੰ ਅੱਗ ਲੱਗਣ ਕਾਰਨ ਕਣਕ ਸੜ ਕੇ ਸੁਆਹ ਹੋ ਗਈ ਹੈ। ਇਹ ਘਟਨਾ ਦੁਪਹਿਰ ਵੇਲੇ ਦੀ ਦੱਸੀ ਜਾ ਰਹੀ ਹੈ ਇਸ ਘਟਨਾ ਦੇ ਚਲਦੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਪਰ ਨਰੋਟ ਜੈਮਲ ਸਿੰਘ ਤੋਂ ਪਠਾਨਕੋਟ ਦੀ ਦੂਰੀ 40 ਕਿਲੋਮੀਟਰ ਕਰੀਬ ਹੋਣ ਦੇ ਕਰਕੇ ਫਾਇਰ ਬ੍ਰਿਗੇਡ ਡੇਢ ਘੰਟੇ ਤੱਕ ਘਟਨਾ ਸਥਾਨ 'ਤੇ ਪਹੁੰਚੀ ਜਦੋਂ ਤੱਕ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਚੁੱਕਿਆ ਸੀ।
ਭਾਰਤ ਦੀ ਧੀ ਇਤਿਹਾਸਿਕ ਜਿੱਤ! ਮੁਮਤਾਜ਼ ਪਟੇਲ ਬਣੀ RCP ਦੀ ਪਹਿਲੀ ਇੰਡੋ-ਏਸ਼ੀਅਨ ਮੁਸਲਿਮ ਪ੍ਰਧਾਨ
ਇਸ ਸਬੰਧੀ ਗੱਲਬਾਤ ਦੌਰਾਨ ਕਿਸਾਨ ਮੁਨੀਸ਼ ਕੁਮਾਰ, ਰਵੀ ਕੁਮਾਰ, ਵਿਨੋਦ ਕੁਮਾਰ, ਗੋਕਲ ਮਹਿਤਾ, ਰਿੰਕੂ ਮਹਿਤਾ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ ਇੱਕ ਵਜੇ ਦੇ ਕਰੀਬ ਸੂਚਨਾ ਮਿਲੀ ਕਿ ਸਾਡੇ ਖੇਤ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰੰਤੂ ਤੁਰੰਤ ਉਸ ਸਮੇਂ ਪਠਾਨਕੋਟ ਫਾਇਰ ਬ੍ਰਿਗੇਡ ਨੂੰ ਅੱਗ ਬਝਾਉਣ ਦੇ ਲਈ ਸੂਚਿਤ ਕੀਤਾ ਗਿਆ ਸੀ। ਅੱਗ ਲੱਗਣ ਤੋਂ ਬਾਅਦ ਨਜ਼ਦੀਕੀ ਪਿੰਡਾਂ ਦੇ ਲੋਕ ਆਪਣੇ ਆਪਣੇ ਟਰੈਕਟਰ ਲੈ ਕੇ ਇਸ ਖੇਤ ਦੇ ਵਿੱਚ ਪਹੁੰਚੇ ਸਨ ਅਤੇ ਆਪਣੇ ਤੌਰ 'ਤੇ ਅੱਗ ਬੁਝਾਉਣ ਦਾ ਯਤਨ ਕਰਦੇ ਰਹੇ। ਜਿਸ ਦੇ ਚਲਦੇ ਵੀ 10 ਏਕੜ ਦੇ ਕਰੀਬ ਕਣਕ ਸੜ ਕੇ ਸਵਾਹ ਹੋ ਗਈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਇਸ ਮੌਕੇ 'ਤੇ ਮੁਆਵਜ਼ੇ ਦੀ ਮੰਗ ਕੀਤੀ ਅਤੇ ਇਹ ਵੀ ਮੰਗ ਕੀਤੀ ਕਿ ਇਸ ਫਸਲ ਦੇ ਸਮੇਂ ਦੌਰਾਨ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਰ ਬਲਾਕ ਵਿੱਚ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਦਾ ਪ੍ਰਬੰਧ ਕਰਕੇ ਰੱਖਿਆ ਜਾਵੇ ਤਾਂ ਜੋ ਅਜਿਹੀ ਘਟਨਾ ਵਾਪਰਨ ਤੇ ਜਲਦੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8