6 ਸਾਲ ਦੀ ਮਾਸੂਮ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ

Wednesday, Apr 16, 2025 - 12:32 AM (IST)

6 ਸਾਲ ਦੀ ਮਾਸੂਮ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ

ਲੁਧਿਆਣਾ (ਪੰਕਜ) : 6 ਸਾਲ ਦੀ ਮਾਸੂਮ ਨੂੰ ਅਗਵਾ ਕਰ ਕੇ ਲਿਜਾਣ ਵਾਲੇ ਗੁਆਂਢੀ ਖਿਲਾਫ ਥਾਣਾ ਡਾਬਾ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਦੇਰ ਰਾਤ ਪੂਰਾ ਜ਼ਿਲ੍ਹਾ ਕਰ'ਤਾ ਸੀਲ! ਰੈੱਡ ਅਲਰਟ 'ਤੇ ਪੁਲਸ, 1000 ਤੋਂ ਵਧੇਰੇ ਮੁਲਾਜ਼ਮ ਤਾਇਨਾਤ

ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਰੀਤੂ ਦੇਵੀ ਪਤਨੀ ਪਿੰਟੂ ਗਿਰੀ ਵਾਸੀ ਸੁਖਦੇਵ ਨਗਰ ਨੇ ਦੋਸ਼ ਲਾਇਆ ਕਿ ਮੁਲਜ਼ਮ ਸੰਤੋਸ਼ ਵਾਸੀ ਨਾਰਾਇਣਪੁਰ (ਬਿਹਾਰ) ਜੋ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨਾਲ ਹੀ ਕੰਮ ਕਰਦਾ ਸੀ ਅਤੇ ਉਸ ਦਾ ਘਰ ’ਚ ਵੀ ਆਉਣਾ-ਜਾਣਾ ਸੀ। ਮੁਲਜ਼ਮ ਸੰਤੋਸ਼ ਉਸ ਦੀ 6 ਸਾਲ ਦੀ ਮਾਸੂਮ ਬੇਟੀ ਨੂੰ ਅਗਵਾ ਕਰ ਕੇ ਲੈ ਗਿਆ ਹੈ।

ਬਾਜਵਾ ਨੇ ਜਾਂਚ 'ਚ ਨਹੀਂ ਕੀਤਾ ਸਹਿਯੋਗ! ਦਹਿਸ਼ਤ ਫੈਲਾਉਣ ਦੇ ਮਾਮਲੇ 'ਚ ਪੁਲਸ ਕੱਸ ਸਕਦੀ ਹੈ ਸ਼ਿਕੰਜਾ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਮਾਸੂਮ ਨੂੰ ਕਿਹੜੀ ਮਨਸ਼ਾ ਨਾਲ ਅਗਵਾ ਕਰ ਕੇ ਲੈ ਗਿਆ ਹੈ, ਇਸ ਨੂੰ ਲੈ ਕੇ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News