ਸ਼ਹਿਰ ''ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਬੀਮਾਰੀਆਂ ਫੈਲਣ ਦਾ ਡਰ

Tuesday, Jan 30, 2018 - 01:44 AM (IST)

ਸ਼ਹਿਰ ''ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਬੀਮਾਰੀਆਂ ਫੈਲਣ ਦਾ ਡਰ

ਗੁਰਦਾਸਪੁਰ,   (ਦੀਪਕ)-  ਇਕ ਪਾਸੇ ਕੇਂਦਰ ਸਰਕਾਰ ਸਵੱਛ ਭਾਰਤ ਮੁਹਿੰਮ ਦੇ ਨਾਅਰੇ ਲਾ ਰਹੀ ਹੈ ਤੇ ਦੇਸ਼ ਨੂੰ ਸਾਫ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ, ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ ਲੋਕਾਂ ਨੂੰ ਜਿਥੇ ਮੁਸ਼ਕਿਲਾਂ 'ਚ ਪਾ ਰਹੇ ਹਨ, ਉਥੇ ਹੀ ਲੋਕਾਂ 'ਚ ਗੰਦਗੀ ਦੇ ਢੇਰਾਂ ਕਾਰਨ ਬੀਮਾਰ ਹੋਣ ਦਾ ਡਰ ਹੈ।
ਜ਼ਿਕਰਯੋਗ ਹੈ ਕਿ ਵੱਖ-ਵੱਖ ਥਾਵਾਂ 'ਤੇ ਕੂੜਾ ਸੁੱਟਣ ਲਈ ਨਗਰ ਕੌਂਸਲ ਵੱਲੋਂ ਡੰਪ ਲਾਏ ਗਏ ਹਨ ਪਰ ਲੋਕ ਕੂੜਾ ਉਨ੍ਹਾਂ 'ਚ ਸੁੱਟਣ ਦੀ ਬਜਾਏ ਸੜਕਾਂ 'ਤੇ ਹੀ ਸੁੱਟ ਜਾਂਦੇ ਹਨ। ਨਗਰ ਕੌਂਸਲ ਦੇ ਕਰਮਚਾਰੀ ਵੀ ਕਈ-ਕਈ ਦਿਨਾਂ ਤੱਕ ਕੂੜੇ ਦੇ ਢੇਰਾਂ ਨੂੰ ਨਹੀਂ ਚੁੱਕਦੇ, ਜਿਸ ਕਾਰਨ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਲੋਕਾਂ ਦਾ ਲੰਘਣਾ ਔਖਾ ਹੋ ਜਾਂਦਾ ਹੈ।


Related News