ਸੁਖਬੀਰ ਨੇ ਸ਼ਾਹ ਦੇ ਦੌਰੇ ਉਪਰੰਤ ਉਲੀਕੀ ਅਕਾਲੀ ਦਲ ਦੀ ਰਣਨੀਤੀ! 117 ਸੀਟਾਂ ’ਤੇ ਖੋਲ੍ਹੇ ਪੱਤੇ

Thursday, Oct 01, 2026 - 06:11 PM (IST)

ਸੁਖਬੀਰ ਨੇ ਸ਼ਾਹ ਦੇ ਦੌਰੇ ਉਪਰੰਤ ਉਲੀਕੀ ਅਕਾਲੀ ਦਲ ਦੀ ਰਣਨੀਤੀ! 117 ਸੀਟਾਂ ’ਤੇ ਖੋਲ੍ਹੇ ਪੱਤੇ

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਮੇ ਸਮੇਂ ਦੀ ਚੁੱਪ ਨੂੰ ਤੋੜਦਿਆਂ ਅੱਜ ਚੰਡੀਗੜ੍ਹ ’ਚ ਪੰਜਾਬ ਭਰ ਦੇ 117 ਵਿਧਾਨ ਸਭਾ ਹਲਕਿਆਂ ਦੇ ਹਲਕਾ ਇੰਚਾਰਜਾਂ ਨੂੰ ਜੋ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਨਸ਼ਿਆਂ ਖ਼ਿਲਾਫ਼ ਘਰ-ਘਰ ਪ੍ਰਚਾਰ ਕਰੋ ਅਤੇ ਚੋਣ ਮੈਨਿਫੇਸਟੋ ਦੀ ਤਰੀਕ ਅਤੇ ਨਵੰਬਰ ਦੇ ਮਹੀਨੇ ਨਿਕਲਣ ਵਾਲੀ ਯਾਤਰਾ ਅਤੇ ਨਸ਼ਿਆਂ ਖਿਲਾਫ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਔਰਤਾਂ ਨੂੰ ਨਾਲ ਲੈ ਕੇ ਨਸ਼ਿਆਂ ਖਿਲਾਫ ਲਲਕਾਰ ਪ੍ਰੋਗਰਾਮ ਅਤੇ 8 ਦਸੰਬਰ ਨੂੰ ਮੋਗਾ ’ਚ ਰੈਲੀ ਕਰਨ ਬਾਰੇ ਜੋ ਅੱਜ ਆਪਣੀ ਰਣਨਿਤੀ ਆਉਣ ਵਾਲੇ ਤਿੰਨ ਮਹੀਨਿਆ ਦੀ ਦੱਸੀ ਹੈ, ਇਸ ਗੱਲ ਦੀ ਅੱਜ ਚਰਚਾ ਸਿਆਸੀ ਹਲਕਿਆਂ ’ਚ ਅਤੇ ਖਾਸਕਰ ਅਕਾਲੀ ਹਲਕਿਆਂ ’ਚ ਖੂਬ ਹੋ ਰਹੀ ਸੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੱਲ ਜਲੰਧਰ ’ਚ ਚਿੱਟੇ ਦੇ ਖਾਤਮੇ ਅਤੇ ਦਰਜਨਾਂ ਵਾਰੀ ਚਿੱਟਾ ਆਖ ਕੇ ਕਈ ਤਰਾਂ ਦੇ ਸੰਕੇਤ ਦੇਕੇ ਸ਼ਾਇਦ ਇਸ ਨੂੰ ਭਾਂਪ ਕੇ ਸ਼੍ਰੋ.ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਅਕਾਲੀ ਦਲ ਦੇ ਭਵਿੱਖ ਦੇ ਚੋਣ ਲੜਨ ਦੀ ਰੂਪ ਰੇਖਾ ਦੇ ਪੱਤੇ ਖੋਲ੍ਹੇ ਹੋਣ। 

ਬਾਕੀ ਕੁਝ ਵੀ ਹੈ ਇਹ ਅੱਜ ਅਕਾਲੀ ਦਲ ਵੱਲੋਂ ਲੰਮੇ ਸਮੇਂ ’ਚ ਦੁਚਿਤੀ ’ਚ ਬੈਠੇ ਉਨ੍ਹਾਂ ਹਲਕਾ ਇੰਚਾਰਜਾਂ ਨੂੰ ਵੀ ਚੋਕੰਨਾ ਕਰ ਦਿੱਤਾ ਕਿ ਤਕੜੇ ਹੋਵੇ ਅਤੇ ਇਲਾਕੇ ਵਿਚ ਘਰ-ਘਰ ਜਾਓ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਨਸ਼ੇ ਖਿਲਾਫ ਪਹਿਲਾ ਆਪ ਨੇ ਝੰਡਾ ਚੁੱਕਿਆ ਹੈ ਅਤੇ ਫਿਰ ਭਾਜਪਾ ਅਤੇ ਕਾਂਗਰਸ ਅਤੇ ਹੁਣ ਅਕਾਲੀ ਦਲ ਨੇ ਵੀ ਝੰਡਾ ਚੱਕ ਲਿਆ ਹੈ। ਅੱਜ ਇੱਥੇ ਪੁਰਾਣੇ ਬਾਬੇ ਨੇ ਚੁਟਕੀ ਲੈਂਦੇ ਕਿਹਾ ਕਿ ਮੈਨੂੰ ਤਾਂ ਇੰਝ ਲੱਗਦਾ ਹੈ ਕਿ ਨਸ਼ੇ ਨੂੰ ਖਤਮ ਕਰਨ ਦਾ ਰੌਲਾ ਪਾ ਕੇ ਪਹਿਲਾ ਕੈਪਟਨ ਮੁੱਖ ਮੰਤਰੀ ਬਣ ਗਿਆ ਫਿਰ ਭਗਵੰਤ ਮਾਨ ਬਣ ਗਿਆ ਹੁਣ ਕਿਧਰੇ ਕੋਈ ਹੋਰ ਨਾ ਬਣ ਜਾਵੇ।


author

Anmol Tagra

Content Editor

Related News