ਦੁਬਈ ਭੇਜਣ ਦਾ ਝਾਂਸਾ ਦੇ ਟਰੈਵਲ ਏਜੰਟ ਕਰੋੜਾਂ ਦੀ ਠੱਗੀ ਮਾਰ ਫ਼ਰਾਰ, ਇੰਝ ਹੋਇਆ ਖੁ਼ੁਲਾਸਾ

Tuesday, Feb 15, 2022 - 01:20 PM (IST)

ਦੁਬਈ ਭੇਜਣ ਦਾ ਝਾਂਸਾ ਦੇ ਟਰੈਵਲ ਏਜੰਟ ਕਰੋੜਾਂ ਦੀ ਠੱਗੀ ਮਾਰ ਫ਼ਰਾਰ, ਇੰਝ ਹੋਇਆ ਖੁ਼ੁਲਾਸਾ

ਅੰਮ੍ਰਿਤਸਰ (ਸਾਗਰ, ਨੀਰਜ, ਸੰਜੀਵ, ਸਾਗਰ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਪਾਸੇ ਪੰਜਾਬ ਹਿਊਮਨ ਟਰੈਫਿਕਿੰਗ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ ਅਤੇ ਟਰੈਵਲ ਏਜੰਟਾਂ ਨੂੰ ਪ੍ਰਸ਼ਾਸਨ ਵਲੋਂ ਲਾਇਸੈਂਸ ਜਾਰੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਆਏ ਦਿਨ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਜਾਅਲੀ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਬਣ ਰਹੇ ਹਨ। ਇਕ ਅਜਿਹਾ ਮਾਮਲਾ ਪੁਲਸ ਕਮਿਸ਼ਨਰ ਦਫ਼ਤਰ ਵਿਚ ਆਇਆ ਹੈ, ਜਿਸ ਵਿਚ ਇਕ ਟਰੈਵਲ ਏਜੰਟ ਦਰਜਨਾਂ ਨੌਜਵਾਨਾਂ ਨੂੰ ਦੁਬਈ ਭੇਜਣ ਦਾ ਝਾਂਸਾ ਦੇ ਕਰੋੜਾਂ ਰੁਪਏ ਦੀ ਠੱਗੀ ਮਾਰ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਜਾਅਲੀ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਨੌਜਵਾਨ ਲੋਕ ਇਨਸਾਫ ਪਾਰਟੀ ਰਾਹੀਂ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋਏ ਅਤੇ ਆਪਣੀ ਦਾਸਤਾਨ ਦੱਸੀ। ਇਸ ਮਾਮਲੇ ਵਿਚ ਪੁਲਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)

ਏਅਰਪੋਰਟ ਪੁੱਜੇ ਤਾਂ ਪਤਾ ਲੱਗਾ ਜਾਅਲੀ ਵੀਜਾ
ਟਰੈਵਲ ਏਜੰਟ ਕਿਵੇਂ ਨੌਜਵਾਨਾਂ ਨੂੰ ਠੱਗ ਰਹੇ ਹਨ, ਉਸਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਨੌਜਵਾਨਾਂ ਨੂੰ ਜਾਅਲੀ ਵੀਜੇ ਦੇ ਦਸਤਾਵੇਜ਼ ਦੇ ਦਿੱਤੇ ਗਏ। ਠੱਗੀ ਦਾ ਸ਼ਿਕਾਰ ਨੌਜਵਾਨ ਜਦੋਂ ਦੁਬਈ ਜਾਣ ਲਈ ਏਅਰਪੋਰਟ ਪੁੱਜੇ ਤਾਂ ਇਮੀਗ੍ਰੇਸ਼ਨ ਵਿਭਾਗ ਨੇ ਖੁਲਾਸਾ ਕੀਤਾ ਕਿ ਸਾਰੇ ਨੌਜਵਾਨਾਂ ਕੋਲ ਜਾਅਲੀ ਵੀਜੇ ਹਨ।

ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ

ਰਣਜੀਤ ਐਵੇਨਿਊ ਬੀ-ਬਲਾਕ ਦਾ ਭਗੌੜਾ ਏਜੰਟ ਹੁਣ ਵੀ ਫ਼ਰਾਰ
ਟਰੈਵਲ ਏਜੰਟ ਦੀ ਠੱਗੀ ਦੇ ਮਾਮਲੇ ਵਿਚ ਪੁਲਸ ਵਲੋਂ ਪੂਰੀ ਸਖ਼ਤੀ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਦੇ ਚੱਲਦੇ ਆਏ ਦਿਨ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਜਾਅਲੀ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਬਣ ਰਹੇ ਹਨ। ਹਾਲ ਹੀ ਵਿਚ ਰਣਜੀਤ ਐਵੇਨਿਊ ਬੀ-ਬਲਾਕ ਵਿਚ ਇੱਕ ਟਰੈਵਲ ਏਜੰਟਾਂ ਵਲੋਂ ਅਣਗਿਣਤ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਸੀ। ਇਸ ਏਜੰਟ ਨੇ ਵੀ ਲੋਕਾਂ ਨੂੰ ਜਾਅਲੀ ਪਾਸਪੋਰਟ ਤੇ ਜਾਅਲੀ ਵੀਜਾ ਦੇ ਕੇ ਏਅਰਪੋਰਟ ਰਵਾਨਾ ਕਰ ਦਿੱਤਾ ਸੀ।

ਪੜ੍ਹੋ ਇਹ ਵੀ ਖ਼ਬਰ - CM ਐਲਾਨ ਤੋਂ ਪਹਿਲਾਂ ਸਟੇਜ ਤੋਂ ਜਦੋਂ ਗੁੰਮ ਹੋਈ ਨਵਜੋਤ ਸਿੱਧੂ ਦੀ ਅੰਗੂਠੀ, ਰਾਹੁਲ ਗਾਂਧੀ ਨੇ ਲੱਭੀ (ਤਸਵੀਰਾਂ)

ਪ੍ਰਸ਼ਾਸਨ ਕੋਲ ਹੈ 400 ਤੋਂ ਵੱਧ ਲਾਇਸੈਂਸੀ ਟਰੈਵਲ ਏਜੰਟਾਂ ਦੀ ਸੂਚੀ
ਆਏ ਦਿਨ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਟਰੈਵਲ ਏਜੰਟਾਂ ’ਤੇ ਸ਼ਿਕੰਜਾ ਕੱਸਣ ਲਈ ਪੰਜਾਬ ਪ੍ਰਿਵੈਂਸ਼ਨ ਆਫ ਹਿਊਮਨ ਟਰੈਫਿਕਿੰਗ ਐਕਟ ਲਾਗੂ ਕੀਤਾ ਗਿਆ। ਟਰੈਵਲ ਏਜੰਟ ਨੂੰ ਲਾਇਸੈਂਸ ਦੇਣ ਦਾ ਕੰਮ ਖੁਦ ਡਿਪਟੀ ਕਮਿਸ਼ਨਰ ਦਫਤਰ ਨੇ ਆਪਣੇ ਹੱਥ ਵਿਚ ਲੈ ਲਿਆ। ਅੰਮ੍ਰਿਤਸਰ ਜ਼ਿਲ੍ਹੇ ਵਿਚ ਏ. ਡੀ. ਸੀ. (ਜ) ਦੀ ਦੇਖ-ਰੇਖ ਹੇਠ ਵਿਚ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਟਰੈਵਲ ਏਜੰਟਾਂ ਅਤੇ ਆਈਲੈਟਸ ਸੈਂਟਰ ਚਲਾਉਣ ਵਾਲੇ ਕਾਰੋਬਾਰੀਆਂ ਨੂੰ ਲਾਇਸੈਸ ਜਾਰੀ ਕੀਤੇ ਜਾਂਦੇ ਹਨ। ਪ੍ਰਸ਼ਾਸਨ ਕੋਲ 400 ਤੋਂ ਜ਼ਿਆਦਾ ਲਾਇਸੈਂਸੀ ਟਰੈਵਲ ਏਜੰਟਾਂਂ ਦੀ ਸੂਚੀ ਹੈ, ਜਿਸ ਨੂੰ ਪ੍ਰਸ਼ਾਸਨ ਦੀ ਵੈਬਸਾਈਟ ’ਤੇ ਪਾਇਆ ਗਿਆ ਹੈ ਪਰ ਫਿਰ ਦਿਹਾਤੀ ਇਲਾਕਿਆਂ ਵਿਚ ਨੌਜਵਾਨ ਜਾਅਲੀ ਟਰੈਵਲ ਏਜੰਟਾਂ ਦੇ ਝਾਂਸੇ ਵਿਚ ਆ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਮੁੜ ਖੁੱਲ੍ਹੇ ਪੰਜਾਬ ਦੇ ਸਕੂਲ, ਇਨ੍ਹਾਂ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਐਂਟਰੀ ਹੋਵੇਗੀ ਬੈਨ

ਸਖ਼ਤ ਕਾਨੂੰਨੀ ਦਸਤਾਵੇਜ਼ੀ ਕਾਰਵਾਈ ਤੋਂ ਬਾਅਦ ਜਾਰੀ ਕੀਤਾ ਜਾਂਦੈ ਲਾਇਸੈਂਸ
ਪ੍ਰਸ਼ਾਸਨ ਵੱਲੋਂ ਜਿਨ੍ਹਾਂ ਟਰੈਵਲ ਏਜੰਟਾਂਂ ਅਤੇ ਆਈਲੈਟਸ ਸੈਂਟਰ ਚਲਾਉਣ ਵਾਲੇ ਕਾਰੋਬਾਰੀਆਂ ਨੂੰ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਸਖ਼ਤ ਕਾਨੂੰਨੀ ਦਸਤਾਵੇਜ਼ੀ ਕਾਰਵਾਈ ਪੂਰੀ ਕਰਵਾਈ ਜਾਂਦੀ ਹੈ। ਜਿਸ ਸਥਾਨ ’ਤੇ ਦਫ਼ਤਰ ਖੋਲ੍ਹਣਾ ਹੁੰਦਾ ਹੈ, ਉਸ ਦੀ ਰਜਿਸਟਰੀ, ਕਿਰਾਏ ’ਤੇ ਦਫ਼ਤਰ ਖੋਲ੍ਹਣਾ ਹੈ ਤਾਂ ਉਸ ਦੀ 3-5 ਸਾਲ ਦੀ ਡੀਲ, ਸੈਂਟਰ ਚਲਾਉਣ ਵਾਲੇ ਵਿਅਕਤੀ ਦੀ ਪੁਲਸ ਐੱਨ.ਓ.ਸੀ., ਰਿਹਾਇਸ਼ ਅਤੇ ਖੁਦ ਦੇ ਸ਼ਨਾਖਤੀ ਕਾਰਡ ਆਦਿ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਪ੍ਰਸ਼ਾਸਨ ਲਾਇਸੈਂਸ ਜਾਰੀ ਕਰਦਾ ਹੈ ਤਾਂ ਕਿ ਟਰੈਵਲ ਏਜੰਟ ਫ਼ਰਾਰ ਨਾ ਹੋ ਸਕੇ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ


author

rajwinder kaur

Content Editor

Related News