DSP ਅਤੁਲ ਸੋਨੀ ਮਾਮਲੇ ''ਚ ਨਵਾਂ ਮੋੜ, ਸੀ. ਸੀ. ਟੀ. ਵੀ. ਫੁਟੇਜ ਆਏ ਸਾਹਮਣੇ

Tuesday, Jan 21, 2020 - 03:18 PM (IST)

DSP ਅਤੁਲ ਸੋਨੀ ਮਾਮਲੇ ''ਚ ਨਵਾਂ ਮੋੜ, ਸੀ. ਸੀ. ਟੀ. ਵੀ. ਫੁਟੇਜ ਆਏ ਸਾਹਮਣੇ

ਮੋਹਾਲੀ (ਕਰਨ) : 'ਸਿੰਘਮ' ਕਹੇ ਜਾਣ ਵਾਲੇ ਡੀ. ਐੱਸ. ਪੀ. ਅਤੁਲ ਸੋਨੀ ਵਲੋਂ ਆਪਣੀ ਪਤਨੀ 'ਤੇ ਚਲਾਈ ਗੋਲੀ ਦੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਡੀ. ਐੱਸ. ਪੀ. ਦੀ ਪਤਨੀ ਸੁਨੀਤਾ ਸੋਨੀ ਆਪਣੇ ਬਿਆਨਾਂ ਤੋਂ ਪਲਟ ਗਈ। ਉੱਥੇ ਹੀ ਪਾਰਟੀ 'ਚ ਡੀ. ਐੱਸ. ਪੀ. ਵਲੋਂ ਆਪਣੀ ਪਤਨੀ ਨਾਲ ਕੀਤੇ ਦੁਰਵਿਵਹਾਰ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਡੀ. ਐੱਸ. ਪੀ. ਦੀ ਪਤਨੀ ਸੁਨੀਤਾ ਸੋਨੀ ਨੇ ਐਫੀਡੇਵਿਟ ਜ਼ਰੀਏ ਕਿਹਾ ਹੈ ਕਿ ਉਸ ਦੇ ਪਤੀ 'ਤੇ ਉਸ 'ਤੇ ਗੋਲੀ ਚਲਾਉਣ ਦਾ ਜੋ ਦੋਸ਼ ਲੱਗਿਆ ਹੈ, ਉਸ 'ਚ ਕੋਈ ਸੱਚਾਈ ਨਹੀਂ ਹੈ।

ਉੱਥੇ ਹੀ ਦੂਜੇ ਪਾਸੇ 18 ਜਨਵਰੀ ਦੀ ਰਾਤ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਜਿਸ 'ਚ 10 ਵਜ ਕੇ 38 ਮਿੰਟ 'ਤੇ ਡੀ. ਐੱਸ. ਪੀ. ਅਤੁਲ ਸੋਨੀ ਤੇ ਉਸ ਦੀ ਪਤਨੀ ਪਾਰਟੀ 'ਚ ਜਾਂਦੇ ਦਿਖ ਰਹੇ ਹਨ ਅਤੇ ਕੁਝ ਸਮੇਂ ਬਾਅਦ ਮਤਲਬ ਕਿ 11.19 ਮਿੰਟ 'ਤੇ ਕਿਸੇ ਗੱਲ ਨੂੰ ਲੈ ਕੇ ਝਗੜੇ ਦੌਰਾਨ ਡੀ. ਐੱਸ. ਪੀ. ਪਾਰਟੀ 'ਚ ਹੀ ਆਪਣੀ ਪਤਨੀ ਸੁਨੀਤਾ ਸੋਨੀ ਨੂੰ ਧੱਕਾ ਮਾਰਦਾ ਹੈ ਤੇ ਸੁਨੀਤਾ ਸੋਨੀ ਫਰਸ਼ 'ਤੇ ਡਿਗ ਜਾਂਦੀ ਹੈ। ਸੁਨੀਤਾ ਸੋਨੀ ਦੇ ਆਪਣੇ ਦਿੱਤੇ ਬਿਆਨਾਂ ਤੋਂ ਪਲਟਣਾ ਕਿਸੇ ਦਬਾਅ ਦਾ ਕਾਰਨ ਹੈ ਜਾਂ ਫਿਰ ਸੱਚ 'ਚ ਅਤੁਲ ਸੋਨੀ ਨੇ ਗੋਲੀ ਨਹੀਂ ਚਲਾਈ। ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਪਾਰਟੀ 'ਚ ਡੀ. ਐੱਸ. ਪੀ. ਵਲੋਂ ਆਪਣੀ ਪਤਨੀ ਨਾਲ ਕੀਤੀ ਬਦਸਲੂਕੀ ਤਾਂ ਸਾਫ ਕਰ ਰਹੀ ਹੈ ਕਿ ਪਾਰਟੀ ਦੌਰਾਨ ਦੋਹਾਂ 'ਚ ਕੁਝ ਠੀਕ ਨਹੀਂ ਸੀ।


author

Babita

Content Editor

Related News