ਸ਼ਰਾਬੀ ਪਤੀ ਦਾ ਕਾਰਾ : ਪੇਕਿਓਂ ਪੈਸੇ ਨਾ ਲਿਆਉਣ ’ਤੇ ਕਰਦਾ ਸੀ ਕੁੱਟਮਾਰ, ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

Sunday, May 09, 2021 - 10:46 AM (IST)

ਸ਼ਰਾਬੀ ਪਤੀ ਦਾ ਕਾਰਾ : ਪੇਕਿਓਂ ਪੈਸੇ ਨਾ ਲਿਆਉਣ ’ਤੇ ਕਰਦਾ ਸੀ ਕੁੱਟਮਾਰ, ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਲੰਧਰ (ਜ. ਬ.) - ਛੋਟੀ ਬਾਰਾਦਰੀ ਭਾਗ-2 ਵਿੱਚ 20 ਸਾਲਾਂ ਦੀ ਵਿਆਹੁਤਾ ਦਾਜ ਦੀ ਬਲੀ ਚੜ੍ਹ ਗਈ। ਮ੍ਰਿਤਕਾ ਦਾ ਪਤੀ ਉਸ ਕੋਲੋਂ ਪੇਕਿਓਂ ਪੈਸੇ ਲਿਆਉਣ ਦੀ ਮੰਗ ਕਰਦਾ ਸੀ। ਮੰਗ ਪੂਰੀ ਨਾ ਹੋਣ ’ਤੇ ਉਹ ਸ਼ਰਾਬ ਦੇ ਨਸ਼ੇ ਵਿੱਚ ਰੋਜ਼ਾਨਾ ਆਪਣੀ ਪਤਨੀ ਨੂੰ ਕੁੱਟਦਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਪੁਲਸ ਨੇ ਮੁਲਜ਼ਮ ਪਤੀ ਪੱਪੂ ਗੌਤਮ ਨਿਵਾਸੀ ਛੋਟੀ ਬਾਰਾਦਰੀ ਭਾਗ-2 ਮੂਲ ਨਿਵਾਸੀ ਬਹਿਰਾਈਚ (ਯੂ. ਪੀ.) ਖ਼ਿਲਾਫ਼ ਗੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ

ਮ੍ਰਿਤਕਾ ਦੀ ਪਛਾਣ ਮੋਨਾ (20) ਵਜੋਂ ਹੋਈ ਹੈ। ਥਾਣਾ ਨੰਬਰ 7 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੋਨਾ ਦੇ ਭਰਾ ਬਿਕਰਮ ਨੇ ਦੱਸਿਆ ਕਿ ਉਹ ਮਦਨ ਫਲੋਰ ਮਿੱਲ ਚੌਕ ਸਥਿਤ ਜਨਤਾ ਚਿਕਨ ’ਤੇ ਕੰਮ ਕਰਦਾ ਹੈ। ਉਸ ਦੀ ਭੈਣ ਮੋਨਾ ਦਾ ਵਿਆਹ ਡੇਢ ਸਾਲ ਪਹਿਲਾਂ ਪੱਪੂ ਗੌਤਮ ਨਾਲ ਹੋਇਆ ਸੀ, ਜਿਹੜਾ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸਦੀ ਭੈਣ ਨੂੰ ਪੇਕਿਓਂ ਪੈਸੇ ਲਿਆਉਣ ਲਈ ਕਹਿਣ ਲੱਗਾ ਸੀ। ਮੋਨਾ ਅਕਸਰ ਕਹਿੰਦੀ ਸੀ ਕਿ ਉਹ ਗਰੀਬ ਪਰਿਵਾਰ ਤੋਂ ਹੈ, ਜਿਸ ਕਾਰਨ ਉਸਦੇ ਮਾਤਾ-ਪਿਤਾ ਪੈਸੇ ਨਹੀਂ ਦੇ ਸਕਦੇ। ਇਸੇ ਗੱਲ ਕਾਰਨ ਪੱਪੂ ਸ਼ਰਾਬ ਪੀ ਕੇ ਮੋਨਾ ਨਾਲ ਕੁੱਟਮਾਰ ਕਰਦਾ ਸੀ।

ਪੜ੍ਹੋ ਇਹ ਵੀ ਖ਼ਬਰ -  ਅਹਿਮ ਖ਼ਬਰ : ਕੋਰੋਨਾ ਵੈਕਸੀਨ ਨਾ ਲਵਾਉਣ ’ਤੇ ਇਨ੍ਹਾਂ ਮੁਲਾਜ਼ਮਾਂ ਨੂੰ ਹੁਣ ਨਹੀਂ ਮਿਲੇਗੀ ‘ਤਨਖ਼ਾਹ’

ਬਿਕਰਮ ਨੇ ਕਿਹਾ ਕਿ ਉਸ ਨੇ ਆਪਣੇ ਜੀਜੇ ਨੂੰ ਕਈ ਵਾਰ ਸਮਝਾਇਆ ਪਰ ਉਸਨੇ ਉਸਦੀ ਗੱਲ ਨਹੀਂ ਮੰਨੀ ਅਤੇ ਸ਼ਰਾਬ ਦੇ ਨਸ਼ੇ ਵਿਚ ਉਹ ਰੋਜ਼ਾਨਾ ਕੁੱਟਮਾਰ ਕਰਨ ਲੱਗਾ। ਉਸਨੇ ਦੋਸ਼ ਲਾਇਆ ਕਿ ਉਸਦੇ ਜੀਜੇ ਨੇ ਮੋਨਾ ਨੂੰ ਬੀਤੀ ਰਾਤ ਸ਼ਰਾਬ ਪੀ ਕੇ ਕੁੱਟਿਆ-ਮਾਰਿਆ ਸੀ ਅਤੇ ਪੈਸਿਆਂ ਦੀ ਮੰਗ ਪੂਰੀ ਕਰਨ ਲਈ ਉਸ ’ਤੇ ਦਬਾਅ ਪਾਉਣ ਲੱਗਾ। ਅਜਿਹੇ ਵਿੱਚ ਮੋਨਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਦੀ ਹਾਲਤ ਵਿਗੜਨ ’ਤੇ ਹਸਪਤਾਲ ਲਿਜਾਇਆ ਗਿਆ, ਜਿਥੇ ਕੁਝ ਸਮੇਂ ਬਾਅਦ ਹੀ ਉਸਨੇ ਦਮ ਤੋੜ ਦਿੱਤਾ।

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ

ਮਾਮਲੇ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਨੰਬਰ 7 ਦੀ ਪੁਲਸ ਨੇ ਮੋਨਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ, ਜਦੋ ਕਿ ਬਿਕਰਮ ਦੇ ਬਿਆਨਾਂ ’ਤੇ ਪੱਪੂ ਗੌਤਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਿਹੜਾ ਖਬਰ ਲਿਖੇ ਜਾਣ ਤੱਕ ਫ਼ਰਾਰ ਸੀ ਅਤੇ ਉਸਦੀ ਭਾਲ ਵਿੱਚ ਪੁਲਸ ਛਾਪੇਮਾਰੀ ਕਰ ਰਹੀ ਸੀ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ


author

Rahul Singh

Content Editor

Related News