ਨਸ਼ੇ ਨੇ ਕੀਤਾ ਇਕ ਹੋਰ ਘਰ ਬਰਬਾਦ, ਘੋਟਣਾ ਮਾਰ ਕੇ ਕੀਤਾ ਪਤਨੀ ਦਾ ਕਤਲ

Wednesday, Mar 09, 2022 - 12:50 AM (IST)

ਨਸ਼ੇ ਨੇ ਕੀਤਾ ਇਕ ਹੋਰ ਘਰ ਬਰਬਾਦ, ਘੋਟਣਾ ਮਾਰ ਕੇ ਕੀਤਾ ਪਤਨੀ ਦਾ ਕਤਲ

ਖੇਮਕਰਨ (ਸੋਨੀਆ, ਬਲਵਿੰਦਰ ਕੌਰ)-ਕਸਬਾ ਖੇਮਕਰਨ ਵਿਖੇ ਵਾਰਡ ਨੰਬਰ 1 ਗਿਰਜਾ ਮੁਹੱਲਾ ਵਿਖੇ ਇਕ ਔਰਤ ਦੇ ਕਤਲ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬਾਜ਼ ਸਿੰਘ ਪੁੱਤਰ ਜੋਗਿੰਦਰ ਸਿੰਘ ਖੇਮਕਰਨ ਵਾਰਡ ਨੰਬਰ 1 ਗਿਰਜਾ ਮੁਹੱਲੇ ਦਾ ਰਹਿਣ ਵਾਲਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ, ਦਿਹਾੜੀ ਕਰ ਕੇ ਗੁਜ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਸਕੂਲ ਦੇ ਬਾਹਰ ਗੋਲੀਬਾਰੀ, 1 ਦੀ ਮੌਤ ਤੇ 2 ਜ਼ਖਮੀ

ਕਰੀਬ 19 ਸਾਲ ਪਹਿਲਾਂ ਉਸ ਦਾ ਵਿਆਹ ਮਲਕੀਤ ਕੌਰ ਪੁੱਤਰੀ ਮੰਨਾ ਸਿੰਘ ਪਿੰਡ ਜਮਾਲਪੁਰ ਨਾਲ ਹੋਇਆ ਸੀ। ਸ਼ਰਾਬ ਦਾ ਆਦੀ ਹੋਣ ਕਾਰਨ ਅਕਸਰ ਘਰ ਵਿਚ ਕਲੇਸ਼ ਰਹਿੰਦਾ ਸੀ ਅਤੇ ਕਈ ਵਾਰ ਪੰਚਾਇਤ ਵੱਲੋਂ ਦੋਵਾਂ ਜੀਆਂ ਵਿਚਕਾਰ ਫੈਸਲਾ ਕਰਵਾ ਕੇ ਰਾਜ਼ੀਨਾਮੇ ਕਰਵਾਏ ਗਏ। ਤਿੰਨ ਮਹੀਨੇ ਪਹਿਲਾਂ ਮੁੜ ਤੋਂ ਲੜ ਕੇ ਮਲਕੀਤ ਕੌਰ ਆਪਣੇ ਪੇਕੇ ਘਰ ਜਮਾਲਪੁਰ ਗਈ। ਪੰਚਾਇਤ ਵੱਲੋਂ ਰਾਜ਼ੀਨਾਮਾ ਕਰਵਾ ਕੇ 6 ਤਰੀਕ ਨੂੰ ਮਲਕੀਤ ਕੌਰ ਆਪਣੇ 2 ਬੱਚਿਆਂ ਦੀ ਖਾਤਿਰ ਸਹੁਰੇ ਘਰ ਬਾਜ਼ ਸਿੰਘ ਕੋਲ ਆ ਗਈ। ਅੱਜ ਸ਼ਾਮ ਕਰੀਬ 7 ਵਜੇ ਮਲਕੀਤ ਕੌਰ ਰਸੋਈ ਘਰ ਵਿਚ ਖਾਣਾ ਬਣਾ ਰਹੀ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ਯੁੱਧ ਨੂੰ ਲੈ ਕੇ ਬਾਈਡੇਨ ਰੂਸੀ ਤੇਲ ਦੀ ਦਰਾਮਦ 'ਤੇ ਲਾਉਣਗੇ ਪਾਬੰਦੀਆਂ : ਸੂਤਰ

PunjabKesari

ਬਾਜ਼ ਸਿੰਘ ਸ਼ਰਾਬੀ ਹਾਲਤ ਵਿਚ ਘਰ ਆਇਆ ਅਤੇ ਗਾਲੀ-ਗਲੋਚ ਕਰਦੇ ਹੋਏ ਮਲਕੀਤ ਕੌਰ ਦੇ ਸਿਰ ਵਿਚ ਲੂਣ ਵਾਲਾ ਘੋਟਣਾ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਮਲਕੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ। ਬਾਜ਼ ਸਿੰਘ ਅਤੇ ਮਲਕੀਤ ਕੌਰ ਦੇ 2 ਬੇਟੇ ਹਨ। ਜਗਰੂਪ 18 ਸਾਲ ਅਤੇ ਆਕਾਸ਼ 16। ਇਸ ਸਬੰਧੀ ਪੁਲਸ ਥਾਣਾ ਖੇਮਕਰਨ ਦੇ ਐੱਸ. ਐੱਚ. ਓ. ਗੁਰਬਚਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਕਤਲ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਮੁਲਜ਼ਮ ਤੋਂ ਫਰਾਰ ਹੈ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ, 27 ਮਾਰਚ ਤੋਂ ਫ਼ਿਰ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News