ਚਿੱਟਾ ਵੇਚਣ ਵਾਲੇ ਨਕਲੀ ਸਾਧੂ ਨੇ ਜੇਲ੍ਹ ਤੱਕ ਫੈਲਾਇਆ ਸੀ ਨੈੱਟਵਰਕ! ਪੁਲਸ ਨੇ ਕੀਤੇ ਵੱਡੇ ਖ਼ੁਲਾਸੇ
Friday, Oct 03, 2025 - 11:51 AM (IST)

ਖੰਨਾ (ਵਿਪਨ): ਖੰਨਾ ਪੁਲਸ ਨੇ ਸਾਧੂ ਬਣਾ ਕੇ ਚਿੱਟਾ (ਹੈਰੋਇਨ) ਸਪਲਾਈ ਕਰਨ ਵਾਲੇ ਗਿਰੋਹ ਬਾਰੇ ਵੱਡੇ ਖੁਲਾਸੇ ਕੀਤੇ ਹਨ। ਸਭ ਤੋਂ ਚੌਕਾਉਣ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਪੂਰਾ ਨੈੱਟਵਰਕ ਜੇਲ੍ਹ ’ਚੋਂ ਚੱਲ ਰਿਹਾ ਸੀ। ਰੋਪੜ ਜੇਲ੍ਹ ’ਚ ਬੰਦ ਲਵਪ੍ਰੀਤ ਸਿੰਘ ਲਵੀ ਇਸ ਰੈਕੇਟ ਨੂੰ ਚਲਾ ਰਿਹਾ ਸੀ। ਪੁਲਿਸ ਨੇ ਖੁਲਾਸਾ ਕੀਤਾ ਕਿ ਜੇਲ੍ਹ ’ਚੋਂ ਲਵੀ ਦੇ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ, ਜਿਸ ਸਬੰਧੀ ਅਲੱਗ ਮਾਮਲਾ ਦਰਜ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਚ ਹੁਣ ਤੱਕ 9 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ 1 ਕਿਲੋ 155 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਵੱਡੇ ਭਰਾ ਦੇ ਮੂਹਰੇ ਨਿੱਕੇ ਦਾ ਗੋਲ਼ੀ ਮਾਰ ਕੇ ਕਤਲ
ਐੱਸ.ਪੀ. ਪਵਨਜੀਤ ਨੇ ਦੱਸਿਆ ਕਿ ਲਵੀ ਜੇਲ੍ਹ ’ਚੋਂ ਫੋਨ ਰਾਹੀਂ ਖੰਨਾ ਦੇ ਮਹੰਤ ਕਸ਼ਮੀਰ ਗਿਰੀ ਨਾਲ ਸੰਪਰਕ ਕਰਦਾ ਸੀ। ਕਸ਼ਮੀਰ ਗਿਰੀ, ਆਪਣੇ ਸਾਥੀਆਂ ਸ਼ੰਟੀ ਕਾਲੀਆ, ਗੁਲਸ਼ਨ ਕੁਮਾਰ ਅਤੇ ਵਿੱਕੀ ਨਾਲ ਮਿਲਕੇ ਹੈਰੋਇਨ ਸਪਲਾਈ ਕਰਦਾ ਸੀ। ਇਹ ਲੋਕ ਲੁਧਿਆਣਾ ਦੇ ਸ਼ੁਭਮ ਤੋਂ ਹੈਰੋਇਨ ਖਰੀਦਦੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ੁਭਮ ਕੋਲੋਂ ਵੀ ਦੋ ਵਾਰ ਜੇਲ੍ਹ ’ਚੋਂ ਮੋਬਾਈਲ ਫੋਨ ਬਰਾਮਦ ਹੋ ਚੁੱਕਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8