ਫਿਰੋਜ਼ਪੁਰ : ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਇਕ ਹੋਰ ਨੌਜਵਾਨ ਦੀ ਹੋਈ ਮੌਤ
Sunday, Jul 01, 2018 - 04:24 PM (IST)
ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ ਦੇ ਨੇੜਲੇ ਪਿੰਡ ਬਸਤੀ ਲੱਦੂਵਾਲੀ ਵਿਖੇ ਅੱਜ ਕਰੀਬ 32 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੋਹਰ ਸਿੰਘ ਪੁੱਤਰ ਮਹਿਰ ਸਿੰਘ ਨੇ ਨਾਂ ਤੋਂ ਹੋਈ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੇ ਦੋ ਛੋਟੇ-ਛੋਟੇ ਬੱਚੇ ਹਨ ਤੇ ਉਸ ਦੇ ਪਰਿਵਾਰ ਦਾ ਰੌ-ਰੌ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮਨੋਹਰ ਨੂੰ ਨਸ਼ੇ ਦਾ ਆਦੀ ਸੀ ਅਤੇ ਉਹ ਨਸ਼ੇ ਦੇ ਟੀਕੇ ਲਗਾਉਂਦਾ ਸੀ, ਜਿਸ ਦੀ ਓਵਰਡੋਜ਼ ਲੈਣ ਕਾਰਨ ਅੱਜ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਜ਼ਿਲਾ ਸ਼ਿਕਾਇਤ ਕਮੇਟੀ ਦੇ ਮੈਂਬਰ ਅਤੇ ਐੱਨ. ਜੀ. ਓ. ਡਾ. ਪ੍ਰਦੀਪ ਰਾਣਾ ਨੇ ਕਿਹਾ ਕਿ ਅੱਜ ਕੱਲ ਨਸ਼ੇ ਦੀ ਓਵਰਡੋਜ਼ ਕਾਰਨ ਪੰਜਾਬ 'ਚ ਕਈ ਨੌਜਵਾਨਾਂ ਦੀ ਲਗਾਤਾਰ ਮੌਤ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਸਾਡੀ ਸਰਕਾਰ ਨੂੰ ਅਹਿਮ ਕਦਮ ਚੁੱਕਣੇ ਚਾਹੀਦੇ।

