ਐੱਸ.ਡੀ.ਐੱਮ. ਤੇ ਡਰੱਗ ਇੰਸਪੈਕਟਰ ਨੇ ਮੈਡੀਕਲ ਸਟੋਰਾਂ ਤੇ ਆਰ. ਐੱਮ. ਪੀ. ਡਾਕਟਰਾਂ ’ਤੇ ਮਾਰੇ ਛਾਪੇ

Tuesday, Jul 10, 2018 - 06:16 AM (IST)

ਐੱਸ.ਡੀ.ਐੱਮ. ਤੇ ਡਰੱਗ ਇੰਸਪੈਕਟਰ  ਨੇ ਮੈਡੀਕਲ ਸਟੋਰਾਂ ਤੇ ਆਰ. ਐੱਮ. ਪੀ. ਡਾਕਟਰਾਂ ’ਤੇ ਮਾਰੇ ਛਾਪੇ

ਸਰਹਾਲੀ ਕਲਾਂ,   (ਰਸਬੀਰ)- ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਸੱਭਰਵਾਲ, ਸਿਵਲ ਸਰਜਨ ਤਰਨਤਾਰਨ ਡਾ. ਸ਼ਮਸ਼ੇਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸ.ਡੀ.ਐੱਮ. ਤਰਨਤਾਰਨ ਡਾ. ਅਮਨਪ੍ਰੀਤ ਕੌਰ, ਡਰੱਗ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ ਗਿੱਲ ਦੀ ਅਗਵਾਈ  ’ਚ ਅੱਜ ਟੀਮ ਨੇ ਸਰਹਾਲੀ ਕਲਾਂ ਵਿਖੇ ਮੈਡੀਕਲ ਸਟੋਰਾਂ ਅਤੇ ਆਰ.ਐੱਮ.ਪੀ.ਡਾਕਟਰਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਪ੍ਰੈਕਟਿਸ ਕਰ ਰਹੇ ਡਾਕਟਰਾਂ ਦੀਆਂ ਡਿਗਰੀਆਂ ਚੈੱਕ ਕੀਤੀਆਂ ਗਈਆਂ ਅਤੇ ਮੈਡੀਕਲ ਸਟੋਰਾਂ ਦੇ ਲਾਇਸੈਂਸਾਂ ਦੀ ਜਾਂਚ  ਕੀਤੀ ਗਈ। ਇਸ ਮੌਕੇ ਡਾਕਟਰਾਂ ਦੀ ਟੀਮ ਨੇ ਪਾਬੰਦੀਸ਼ੁਦਾ ਦਵਾਈਆਂ ਦੀ ਚੈਕਿੰਗ ਵੀ ਕੀਤੀ। ਇਸ ਮੌਕੇ ਐੱਸ.ਡੀ.ਐੱਮ. ਅਤੇ ਸੀਨੀਅਰ ਮੈਡੀਕਲ ਅਫਸਰ ਨੇ ਸਮੁੱਚੇ ਮੈਡੀਕਲਾ ਸਟੋਰਾਂ ਅਤੇ ਆਰ.ਐੱਮ.ਪੀ.ਡਾਕਟਰਾਂ ਨੂੰ  ਸਖਤ ਹਦਾਇਤ ਕੀਤੀ ਕਿ ਉਹ ਪਾਬੰਦੀ ਸ਼ੁਦਾ ਦਵਾਈਆਂ ਨਾ ਵੇਚਣ ਅਤੇ ਜੇਕਰ ਕੋਈ ਵੇਚਦਾ ਹੈ ਤਾਂ ਉਸਦੀ ਇਤਲਾਹ ਤੁਰੰਤ ਪੁਲਸ ਨੂੰ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਆਪਣੇ ਹੁਕਮਾਂ ਵਿਚ ਸਰਿੰਜਾਂ ਵੇਚਣ ’ਤੇ ਵੀ ਪੂਰਨ ਤੌਰ ’ਤੇ ਪਾਬੰਧੀ ਲਾਈ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਨਵਦੀਪ ਕੌਰ ਬੁੱਟਰ, ਡਾ. ਸੁਮਨਪ੍ਰੀਤ ਕੌਰ, ਇੰਸਪੈਕਟਰ ਬਿਹਾਰੀ ਲਾਲ, ਐੱਸ.ਐੱਚ.ਓ. ਕਵਲਪ੍ਰੀਤ ਸਿੰਘ, ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ ਆਦਿ ਹਾਜ਼ਰ ਸਨ।


Related News