ਸ਼ਰਾਬ ਪੀ ਕੇ ਡਰਾਈਵ ਕਰਨ ਵਾਲਿਆਂ ਨੂੰ ਹੋਵੇ ਜੇਲ

08/20/2017 8:35:23 AM

ਚੰਡੀਗੜ੍ਹ  (ਸੁਸ਼ੀਲ) - ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ। ਅਜਿਹੇ ਵਿਚ ਚਾਲਕਾਂ 'ਤੇ ਸ਼ਿਕੰਜਾ ਕੱਸਣ ਲਈ ਐੈੱਸ. ਐੈੱਸ. ਪੀ. ਟ੍ਰੈਫਿਕ ਐਂਡ ਸਕਿਓਰਿਟੀ ਨੇ ਜ਼ਿਲਾ ਅਦਾਲਤ ਵਿਚ ਜੱਜਾਂ ਨਾਲ ਮੁਲਾਕਾਤ ਕੀਤੀ। ਐੈੱਸ. ਐੈੱਸ. ਪੀ. ਸ਼ਸ਼ਾਂਕ ਆਨੰਦ ਨੇ ਜੱਜਾਂ ਨੂੰ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੀ ਜ਼ਿਆਦਾ ਸੜਕ ਹਾਦਸੇ ਹੁੰਦੇ ਹਨ ਜੇਕਰ ਸ਼ਰਾਬੀ ਚਾਲਕਾਂ ਨੂੰ ਸਜ਼ਾ ਹੋਵੇਗੀ ਤਾਂ ਸੜਕ ਹਾਦਸਿਆਂ ਵਿਚ ਕਮੀ ਆ ਸਕਦੀ ਹੈ। ਡ੍ਰੰਕਨ ਡਰਾਈਵ ਕਰਨ ਵਾਲਿਆਂ ਨੂੰ 6 ਮਹੀਨੇ ਦੀ ਸਜ਼ਾ ਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਵਿਵਸਥਾ ਹੈ।
ਸੂਤਰਾਂ ਮੁਤਾਬਿਕ ਜ਼ਿਲਾ ਅਦਾਲਤ ਦੇ ਜੱਜ ਵੀ ਸ਼ਰਾਬੀ ਵਾਹਨ ਚਾਲਕਾਂ ਨੂੰ ਜੇਲ ਭੇਜ ਸਕਦੇ ਹਨ। ਅਜੇ ਤਕ ਜ਼ਿਲਾ ਅਦਾਲਤ ਵਿਚ ਸ਼ਰਾਬੀ ਵਾਹਨ ਚਾਲਕਾਂ ਨੂੰ 2 ਹਜ਼ਾਰ ਰੁਪਏ ਜੁਰਮਾਨਾ ਕਰਕੇ ਛੱਡ ਦਿੱਤਾ ਜਾਂਦਾ ਹੈ।
ਟ੍ਰੈਫਿਕ ਪੁਲਸ ਨੇ ਕੱਟੇ 85 ਚਲਾਨ :  ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਸ਼ੁੱਕਰਵਾਰ ਰਾਤ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਡੰ੍ਰਕਨ ਡਰਾਈਵ ਦਾ ਨਾਕਾ ਲਾ ਕੇ 85 ਸ਼ਰਾਬੀ ਚਾਲਕਾਂ ਦੇ ਚਲਾਨ ਕੱਟੇ। ਪੁਲਸ ਨੇ ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ। ਐੱਸ. ਐੱਸ. ਪੀ. ਦੇ ਆਉਣ ਤੋਂ ਪਹਿਲਾਂ ਟ੍ਰੈਫਿਕ ਪੁਲਸ 50 ਚਲਾਨ ਕੱਟਦੀ ਸੀ ਪਰ ਹੁਣ ਰੋਜ਼ਾਨਾ ਨਾਕੇ ਲਾ ਕੇ ਸ਼ਰਾਬੀ ਚਾਲਕਾਂ ਦੇ 80 ਤੋਂ ਵੱਧ ਚਲਾਨ ਕੱਟੇ ਜਾ ਰਹੇ ਹਨ।


Related News