DRDO ਦਾ ਟੈਕਨੀਕਲ ਅਫ਼ਸਰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
Thursday, Oct 02, 2025 - 03:40 PM (IST)

ਚੰਡੀਗੜ੍ਹ (ਸੁਸ਼ੀਲ): ਵਿਜੀਲੈਂਸ ਟੀਮ ਨੇ ਡੀ.ਆਰ.ਡੀ.ਓ.ਦੇ ਟੈਕਨੀਕਲ ਅਫ਼ਸਰ ਅਮਿਤ ਸੋਲੰਕੀ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ। ਸ਼ਿਕਾਇਤਕਰਤਾ ਆਸ਼ੂਤੋਸ਼ ਸਿੰਘ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਹ ਦਿੱਲੀ ਸਥਿਤ ਸ਼ਕਤੀ ਇੰਟਰਪ੍ਰਾਈਜ਼ ਕੰਪਨੀ ਵਿਚ ਬਤੌਰ ਸ਼ਾਖਾ ਪ੍ਰਬੰਧਕ ਕੰਮ ਕਰਦਾ ਹੈ। ਉਨ੍ਹਾਂ ਦੀ ਕੰਪਨੀ ਡੀ.ਆਰ.ਡੀ.ਓ. ਨੂੰ ਮੈਨਪਾਵਰ ਮੁਹੱਈਆ ਕਰਵਾਉਂਦੀ ਹੈ। 2021 ਵਿਚ ਡੀ.ਆਰ.ਡੀ.ਓ. ਵਿਚ 16 ਲੱਖ ਅਤੇ 4 ਲੱਖ 35 ਹਜ਼ਾਰ ਰੁਪਏ ਦੇ ਬਿੱਲ ਜਮ੍ਹਾਂ ਕਰਵਾਏ ਸਨ। 16 ਲੱਖ ਦਾ ਬਿੱਲ ਪਾਸ ਕਰ ਦਿੱਤਾ ਪਰ ਚਾਰ ਲੱਖ 35 ਹਜ਼ਾਰ ਰੁਪਏ ਦੇ ਬਿੱਲ ’ਤੇ ਇਤਰਾਜ਼ ਲਾ ਦਿੱਤਾ। ਉਨ੍ਹਾਂ ਨੇ ਟੈਕਨੀਕਲ ਅਫ਼ਸਰ ਅਮਿਤ ਸੋਲੰਕੀ ਨਾਲ ਮੁਲਾਕਾਤ ਕੀਤੀ। ਦੋਸ਼ ਹੈ ਕਿ ਅਮਿਤ ਸੋਲੰਕੀ ਨੇ ਕਿਹਾ ਕਿ 4 ਲੱਖ 35 ਹਜ਼ਾਰ ਦੇ ਬਿੱਲ ਪਾਸ ਕਰਵਾ ਦੇਵੇਗਾ ਪਰ 2 ਲੱਖ 35 ਹਜ਼ਾਰ ਰੁਪਏ ਦੇਣੇ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲਿਆ ਮੌਸਮ! ਸਵੇਰੇ-ਸਵੇਰੇ ਸ਼ੁਰੂ ਹੋਈ ਬਰਸਾਤ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਆਸ਼ੂਤੋਸ਼ ਨੇ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ। ਅਮਿਤ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ 50 ਹਜ਼ਾਰ ਰੁਪਏ ਲੈ ਕੇ ਸੈਕਟਰ-29 ਵਿਚ ਮੰਦਰ ਦੇ ਪਿੱਛੇ ਬੁਲਾਇਆ। ਵਿਜੀਲੈਂਸ ਨੇ ਮੁਲਜ਼ਮ ਨੂੰ ਫੜਨ ਲਈ ਟਰੈਪ ਲਾਇਆ ਹੋਇਆ ਸੀ। ਸ਼ਿਕਾਇਤਕਰਤਾ ਅਮਿਤ ਸੋਲੰਕੀ ਦੀ ਗੱਡੀ ’ਚ ਬੈਠ ਗਿਆ ਅਤੇ 50 ਹਜ਼ਾਰ ਗੱਡੀ ’ਚ ਰੱਖ ਦਿੱਤੇ। ਵਿਜੀਲੈਂਸ ਟੀਮ ਨੂੰ ਆਉਂਦਾ ਦੇਖ ਅਮਿਤ ਨੇ ਗੱਡੀ ਸਰਕਾਰੀ ਕੁਆਰਟਰ ਵੱਲ ਭਜਾ ਲਈ। ਵਿਜੀਲੈਂਸ ਟੀਮ ਫੜਨ ਲਈ ਪਿੱਛੇ ਭੱਜੀ। ਵਿਜੀਲੈਂਸ ਟੀਮ ਨੇ ਆਪਣੀ ਗੱਡੀ ਮੁਲਜ਼ਮ ਦੀ ਕਾਰ ਦੇ ਅੱਗੇ ਲਾ ਦਿੱਤੀ। ਇਸ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ’ਚ ਵਿਜੀਲੈਂਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਟੀਮ ਨੇ ਘੇਰਾਬੰਦੀ ਕਰ ਲਈ ਪਰ ਮੁਲਜ਼ਮ ਨੇ ਗੱਡੀ ਦੇ ਸ਼ੀਸ਼ੇ ਤੇ ਖਿੜਕੀ ਨਹੀਂ ਖੋਲ੍ਹੀ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਵਿਜੀਲੈਂਸ ਟੀਮ ਨੇ ਮੁਲਜ਼ਮ ਡੀ.ਆਰ.ਡੀ.ਓ. ਦੇ ਟੈਕਨੀਕਲ ਅਫ਼ਸਰ ਅਮਿਤ ਸੋਲੰਕੀ ਨੂੰ ਗ੍ਰਿਫ਼ਤਾਰ ਕੀਤਾ। ਵਿਜੀਲੈਂਸ ਟੀਮ ਮੁਲਜ਼ਮ ਦੇ ਘਰ ’ਤੇ ਤਲਾਸ਼ ਕਰਨ ’ਚ ਲੱਗੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8