ਰੂੜੇਵਾਲ 'ਚ ਅਜਗਰ ਨੇ ਪਾਇਆ 'ਭੜਥੂ' (ਵੀਡੀਓ)

01/24/2019 12:26:27 PM

ਅਜਨਾਲਾ (ਗੁਰਿੰਦਰ ਸਿੰਘ) : ਅਜਨਾਲਾ ਦੇ ਪਿੰਡ ਰੂੜੇਵਾਲ 'ਚ ਉਸ ਵੇਲੇ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਉਨ੍ਹਾਂ ਨੇ ਖੇਤਾਂ 'ਚ ਇਕ ਲੰਮੇ ਤੇ ਮੋਟੇ ਅਜਗਰ ਨੂੰ ਦੇਖਿਆ।

PunjabKesariਜਾਣਕਾਰੀ ਮੁਤਾਬਕ ਰੂੜੇਵਾਲ 'ਚ ਕਣਕ ਦੇ ਖੇਤ 'ਚ ਅਜਗਰ ਜਿਥੇ ਪਿੰਡ ਵਾਸੀਆਂ 'ਚ ਡਰ ਦਾ ਕਾਰਨ ਬਣਿਆ, ਉਥੇ ਹੀ ਮੰਨੋਰਜਨ ਦਾ ਸਬੱਬ ਵੀ ਬਣਿਆ ਰਿਹਾ ਹੈ। ਪਿੰਡ ਵਾਸੀਆਂ ਵਲੋਂ ਵਣ ਵਿਭਾਗ ਨੂੰ ਸੂਚਿਤ ਕੀਤਾ।

PunjabKesariਸੂਚਨਾ ਮਿਲਣ ਉਪਰੰਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅਜਗਰ ਨੂੰ ਕਾਬੂ ਕਰਕੇ ਪਿੰਜਰੇ 'ਚ ਪਾਇਆ। ਵਣ ਅਧਿਕਾਰੀ ਨੇ ਦੱਸਿਆ ਕਿ ਅਜਗਰ ਕਾਫੀ ਜ਼ਹਿਰੀਲਾ ਹੈ ਤੇ ਇਸ ਨੂੰ ਜੰਗਲ 'ਚ ਛੱਡ ਦਿੱਤਾ ਜਾਵੇਗਾ।


Baljeet Kaur

Content Editor

Related News