ਡਾ.ਅਮਰ ਸਿੰਘ ਦੇ ਹੱਕ 'ਚ ਵੋਟਾਂ ਮੰਗਣ ਆਏ ਵਿਧਾਇਕ ਦਾ ਵਿਰੋਧ
Wednesday, May 08, 2019 - 10:07 AM (IST)

ਫਤਿਹਗੜ੍ਹ ਸਾਹਿਬ (ਵਿਪਨ)—ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ ਪੈਂਦੇ ਬੱਸੀ ਪਠਾਣਾਂ ਦੇ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਵਲੋਂ ਡਾ. ਅਮਰ ਸਿੰਘ ਦੇ ਹੱਕ 'ਚ ਵੋਟਾਂ ਮੰਗਣ 'ਤੇ ਪਿੰਡ ਵਾਸੀਆਂ ਵਲੋਂ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਵਲੋਂ ਵਿਰੋਧ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਮੌਕੇ ਗੁੱਸੇ 'ਚ ਆਏ ਪਿੰਡ ਵਾਸੀਆਂ ਨੂੰ ਗੁਰਪ੍ਰੀਤ ਸਿੰਘ ਜੀ.ਪੀ. ਵਾਰ-ਵਾਰ ਸ਼ਾਂਤ ਕਰਵਾਉਂਦੇ ਦਿਖਾਈ ਦਿੱਤੇ।