ਡਾ. ਓਬਰਾਏੇ ਦਾ ਉਪਰਾਲਾ, ਰਾਜਿੰਦਰਾ ਹਸਪਤਾਲ ਨੂੰ ਸੌਂਪੀਆ ਪੀ.ਪੀ.ਈ.ਕਿੱਟਾਂ ਅਤੇ ਮਾਸਕ

Tuesday, Apr 21, 2020 - 10:37 AM (IST)

ਡਾ. ਓਬਰਾਏੇ ਦਾ ਉਪਰਾਲਾ, ਰਾਜਿੰਦਰਾ ਹਸਪਤਾਲ ਨੂੰ ਸੌਂਪੀਆ ਪੀ.ਪੀ.ਈ.ਕਿੱਟਾਂ ਅਤੇ ਮਾਸਕ

ਪਟਿਆਲਾ (ਰਾਜੇਸ਼, ਰਾਣਾ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਉਬਰਾਏ ਵਲੋਂ ਅੱਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੀ ਮੰਗ 'ਤੇ ਹਸਪਤਾਲ ਨੂੰ ਲੋੜੀਂਦੀਆਂ ਪੀ.ਪੀ.ਈ.ਕਿੱਟਾਂ,ਐੱਨ-95 ਮਾਸਕ ਅਤੇ ਟਰਿੱਪਲ ਲੇਅਰ ਸਰਜੀਕਲ ਮਾਸਕ ਖ਼ੁਦ ਜਾ ਕੇ ਦਿੱਤੇ ਗਏ।ਡਾ. ਓਬਰਾਏ ਨੇ ਦੱਸਿਆ ਕਿ ਜਦੋਂ ਦੀ ਕੋਰੋਨਾ ਮਹਾਮਾਰੀ ਨੇ ਪੰਜਾਬ ਵਿਚ ਦਸਤਕ ਦਿੱਤੀ ਹੈ, ਉਸੇ ਦਿਨ ਤੋਂ ਉਨ੍ਹਾਂ ਨੇ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਲਈ ਕੰਮ ਸ਼ੁਰੂ ਕਰ ਦਿੱਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਵੱਲੋਂ 25 ਹਜ਼ਾਰ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਗਿਆ।ਦੂਜੇ ਪੜਾਅ 'ਚ ਉਨ੍ਹਾਂ ਵਲੋਂ ਹਸਪਤਾਲਾਂ, ਫ਼ਰੰਟ ਲਾਈਨ 'ਤੇ ਕੰਮ ਕਰ ਰਹੇ ਪੁਲਸ ਮੁਲਾਜ਼ਮਾਂ ਆਦਿ ਨੂੰ ਪੀ.ਪੀ.ਈ.ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ 15 ਹਜ਼ਾਰ ਪੀ. ਪੀ. ਈ. ਕਿੱਟਾਂ, 20 ਹਜ਼ਾਰ ਐੱਨ. 95 ਮਾਸਕ, 3 ਲੱਖ ਥ੍ਰੀ ਲੇਅਰ ਮਾਸਕ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ 20 ਵੈਂਟੀਲੇਟਰ ਹਸਪਤਾਲਾਂ ਵਿਚ ਦਿੱਤੇ ਜਾ ਰਹੇ ਹਨ, ਜਿਨ੍ਹਾਂ 'ਚੋਂ 8 ਪਹਿਲਾਂ ਹੀ 4 ਵੱਖ-ਵੱਖ ਹਸਪਤਾਲਾਂ ਵਿਚ ਲੱਗ ਚੁੱਕੇ ਹਨ। ਡਾ.ਪਾਂਡਵ ਨੇ ਡਾ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ 500 ਪੀ. ਪੀ. ਈ. ਕਿੱਟਾਂ, 500 ਐੱਨ-95 ਮਾਸਕ ਅਤੇ 5 ਹਜ਼ਾਰ ਥ੍ਰੀ ਲੇਅਰ ਮਾਸਕ ਪ੍ਰਾਪਤ ਕਰ ਲਏ ਹਨ। ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ, ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ, ਟਰੱਸਟ ਦੇ ਸਿਹਤ ਸਲਾਹਕਾਰ ਡਾ. ਡੀ. ਐੱਸ. ਗਿੱਲ ਆਦਿ ਵੀ ਇਸ ਮੌਕੇ ਹਾਜ਼ਰ ਸਨ।ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਮੁੱਚੇ ਪੰਜਾਬ ਵਿਚ ਪ੍ਰਸ਼ਾਸਨ ਦੀ ਮੰਗ ਅਨੁਸਾਰ ਵੱਡੀ ਗਿਣਤੀ 'ਚ ਪੀ. ਪੀ. ਈ. ਕਿੱਟਾਂ, ਐੱਨ-95 ਮਾਸਕ ਅਤੇ ਧੋਣ ਉਪਰੰਤ ਮੁੜ ਵਰਤੋਂ 'ਚ ਆਉਣ ਵਾਲੇ ਸਰਜੀਕਲ ਟਰਿੱਪਲ ਲੇਅਰ ਵਾਲੇ ਮਾਸਕ ਭੇਜੇ ਜਾ ਚੁੱਕੇ ਹਨ।


author

Shyna

Content Editor

Related News