ਘਰੇਲੂ ਕਲੇਸ਼ ਤੋਂ ਤੰਗ ਨੌਜਵਾਨ ਨੇ ਥਾਣੇ ਅੱਗੇ ਖ਼ੁਦ ਨੂੰ ਲਾਈ ਅੱਗ, ਮੌਤ

Saturday, Jun 04, 2022 - 09:51 PM (IST)

ਘਰੇਲੂ ਕਲੇਸ਼ ਤੋਂ ਤੰਗ ਨੌਜਵਾਨ ਨੇ ਥਾਣੇ ਅੱਗੇ ਖ਼ੁਦ ਨੂੰ ਲਾਈ ਅੱਗ, ਮੌਤ

ਭੀਖੀ (ਤਾਇਲ)-ਸਥਾਨਕ ਵਾਰਡ ਨੰ. 9 ਦੇ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਘਰੇਲੂ ਕਲੇਸ਼ ਕਾਰਨ ਬੀਤੀ ਦੇਰ ਸ਼ਾਮ ਸਥਾਨਕ ਥਾਣੇ ਅੱਗੇ ਪੈਟਰੋਲ ਪਾ ਕੇ ਅੱਗ ਲਗਾ ਲਈ, ਜਿਸ ਦੀ ਚੰਡੀਗੜ੍ਹ ਲਿਜਾਂਦੇ ਸਮੇਂ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰ. 9 ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਪੁੱਤਰ ਤਰਲੋਕ ਸਿੰਘ, ਜਿਸ ਦਾ ਘਰੇਲੂ ਝਗੜਾ ਚੱਲਦਾ ਸੀ, ਨੇ ਬੀਤੀ ਦੇਰ ਸ਼ਾਮ ਥਾਣਾ ਭੀਖੀ ਅੱਗੇ ਆਪਣੇ ਸਰੀਰ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਤੁਰੰਤ ਭੀਖੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਮਾਨਸਾ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਅਕਾਲੀ ਦਲ ਨੇ ਕਮਲਦੀਪ ਕੌਰ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ

ਉੱਥੋਂ ਪਟਿਆਲਾ ਅਤੇ ਬਾਅਦ ’ਚ ਚੰਡੀਗੜ੍ਹ ਰੈਫਰ ਕੀਤੇ ਜਾਣ ਦਾ ਸਮਾਚਾਰ ਹੈ ਅਤੇ ਚੰਡੀਗੜ੍ਹ ਜਾਂਦੇ ਸਮੇਂ ਉਸ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਐੱਸ. ਐੱਚ. ਓ. ਭੀਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ, ਕੀਤੀ ਇਹ ਮੰਗ


author

Manoj

Content Editor

Related News